ਰੁਪਿੰਦਰ ਰੂਬੀ ਜਲਦ ਹੋ ਸਕਦੀ ਹੈ ਕਾਂਗਰਸ ‘ਚ ਸ਼ਾਮਲ, ਚੀਮਾ ਨੇ ਰੂਬੀ ਲਈ ਕਾਂਗਰਸ ਨੂੰ ਕੀਤੀ ਇਹ ਅਪੀਲ

TeamGlobalPunjab
2 Min Read

ਚੰਡੀਗੜ੍ਹ: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਕਾਂਗਰਸ ਵਿਚ ਸ਼ਾਮਲ ਹੋ ਸਕਦੀ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਪਹਿਲਾਂ ਹੀ ਰੁਪਿੰਦਰ ਰੂਬੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਗਵਰਨਰ ਗੈਸਟ ਹਾਊਸ ਵਿਖੇ ਮੁਲਾਕਤ ਕੀਤੀ ਸੀ। ਖਬਰ ਇਹ ਹੈ ਕਿ ਰੁਪਿੰਦਰ ਰੂਬੀ ਜਲਦ ਹੀ ਕਾਂਗਰਸ ਦਾ ਪੱਲਾ ਫੜ ਸਕਦੀ ਹੈ।

ਜਿਸ ਤੋਂ ਬਾਅਦ  ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਲਈ ਖ਼ਾਸ ਬੇਨਤੀ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਕਿ ਵਿਧਾਇਕਾ ਰੂਬੀ ਉਨ੍ਹਾਂ ਦੀ ਛੋਟੀ ਭੈਣ ਹੈ। ਉਨ੍ਹਾਂ ਕਿਹਾ ਕਿ ਰੂਬੀ ਜਿਥੇ ਵੀ ਜਾਵੇ ਉਹ ਖ਼ੁਸ ਰਹੇ।

ਚੀਮਾ ਨੇ ਰੂਬੀ ਦੇ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ  ਕਿਹਾ ਕਿ ਕਾਂਗਰਸ ਰੂਬੀ ਨੂੰ ਜ਼ਰੂਰ ਟਿਕਟ ਦੇਵੇ ਕਿਉਂਕਿ ਉਸ ਨੂੰ ਇਸ ਵਾਰੀ ਪਾਰਟੀ ਵੱਲੋਂ ਟਿਕਟ ਮਿਲਣ ਦਾ ਕੋਈ ਮੌਕਾ ਨਹੀਂ ਸੀ, ਜਿਸ ਕਾਰਨ ਉਹ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨੂੰ ਬੇਨਤੀ ਕਰਦੇ ਹਨ ਕਿ ਕਾਂਗਰਸ ਰੂਬੀ ਨਾਲ ਧੋਖਾ ਨਾ ਕਰੇ ਅਤੇ ਉਸ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਜ਼ਰੂਰ ਦੇਣ।

Share This Article
Leave a Comment