ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਹਰੀਸ਼ ਰਾਵਤ ਨੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਕੀਤਾ ਇਜ਼ਹਾਰ

TeamGlobalPunjab
2 Min Read

ਨਵੀਂ ਦਿੱਲੀ:  ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਹਾਲ ਹੀ ‘ਚ ਆਪਣੀ ਹੀ ਕਾਂਗਰਸ ਪਾਰਟੀ ਖਿਲਾਫ ਮੋਰਚਾ ਖੋਲ੍ਹ ਕੇ ਹਾਈਕਮਾਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਅਤੇ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸੁਰ ਬਦਲਦੇ ਨਜ਼ਰ ਆਏ। ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ‘ਤੇ ਰਾਵਤ ਨੇ ਕਿਹਾ, ‘ਕਦਮ ਕਦਮ ਬੜਾਏ ਜਾਓ, ਕਾਂਗਰਸ ਦੇ ਗੀਤ ਗਾਓ’, ਇਹ ਜ਼ਿੰਦਗੀ ਹੈ ਉਤਰਾਖੰਡ ਲਈ , ‘ਤੇ ਲੁਟਾਏ ਜਾਓ  । ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ ਗੀਤ ਗਾਵਾਂਗੇ ਅਤੇ ਉੱਤਰਾਖੰਡ ‘ਤੇ ਆਪਣਾ ਜੀਵਨ ਲੁਟਾਵਾਗੇਂ।

ਰਾਵਤ ਨੇ ਕਿਹਾ ਕਿ ਉੱਤਰਾਖੰਡ ਦੀਆਂ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਸਾਡੇ ਨੇਤਾ ਰਾਹੁਲ ਗਾਂਧੀ ਨਾਲ ਸਾਰਿਆਂ ਦੀ ਬੈਠਕ ਹੋਈ, ਜਿਸ ‘ਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਚੋਣਾਂ ‘ਚ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਰੀਸ਼ ਰਾਵਤ ਹੋਣਗੇ। ਮੁੱਖ ਮੰਤਰੀ ਦੇ ਚਿਹਰੇ ‘ਤੇ ਰਾਵਤ ਨੇ ਕਿਹਾ ਕਿ ਕਾਂਗਰਸ ‘ਚ ਇਕ ਵਿਸ਼ੇਸ਼ ਅਧਿਕਾਰ ਹਮੇਸ਼ਾ ਕਾਂਗਰਸ ਪ੍ਰਧਾਨ ਕੋਲ ਰਿਹਾ ਹੈ ਅਤੇ ਕਾਂਗਰਸ ਪ੍ਰਧਾਨ ਬਾਅਦ ‘ਚ ਨੇਤਾ ਦਾ ਫੈਸਲਾ ਕਰਦੇ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਮੇਰੀ ਹਰ ਹਰਕਤ ਨਾਲ ਭਾਜਪਾ ਦਾ ਨੁਕਸਾਨ ਹੋ ਰਿਹਾ ਹੈ। ਕੌਮੀ ਨਿਰਦੇਸ਼ ਮਿਲਣ ਤੋਂ ਬਾਅਦ ਸਾਰੇ ਮਸਲੇ ਹੱਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਉਤਰਾਖੰਡ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਚਿਹਰਾ ਬਣਾਂਗਾ।

ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਟਵੀਟ ਕਰਦੇ ਹੋਏ ਪਾਰਟੀ ਨੇਤਾਵਾਂ ਅਤੇ ਸੰਗਠਨ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ , ‘ਹੈ ਨਾ ਇਹ ਅਜੀਬ ਗੱਲ,ਚੋਣਾਂ ਰੂਪੀ ਸਮੁੰਦਰ ਨੂੰ ਤੈਰਨਾ ਹੈ , ਸਹਿਯੋਗ ਲਈ ਸੰਗਠਨ ਦਾ ਢਾਂਚਾ, ਜ਼ਿਆਦਾਤਰ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ, ਜਾਂ ਤਾਂ ਮੂੰਹ ਮੋੜ ਕੇ ਖੜ੍ਹਾ ਹੋ ਜਾਂਦਾ ਹੈ ਜਾਂ ਇੱਕ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ, ਸੱਤਾ ਨੇ ਉੱਥੇ ਕਈ ਮਗਰਮੱਛ ਛੱਡ ਦਿੱਤੇ ਹਨ, ਜਿਨ੍ਹਾਂ ਦੇ ਹੁਕਮ ‘ਤੇ ਇਹ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਕਈ ਵਾਰ ਉਨ੍ਹਾਂ ਦੇ ਦਿਮਾਗ ਵਿਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਬਹੁਤ ਹੋ ਗਿਆ ਹੈ, ਬਹੁਤ ਤੈਰਿਆ ਹੈ, ਹੁਣ ਆਰਾਮ ਕਰਨ ਦਾ ਸਮਾਂ ਹੈ।

Share this Article
Leave a comment