ਵਾਰਾਣਸੀ: ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਸਥਿਤ ਬੀਐੱਚਯੂ ਮੰਗਲਵਾਰ ਨੂੰ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ। ਬੀਐੱਚਯੂ ਦੇ ਬਿੜਲਾ–ਏ ਹੋਸਟਲ ਦੇ ਬਾਹਰ ਦੋ ਬਾਈਕ ਉਤੇ ਸਵਾਰ ਵਿਦਿਆਰਥੀਆਂ ਨੇ ਦਸ ਰਾਊਂਡ ਫਾਈਰਿੰਗ ਕਰਕੇ ਬਰਖਾਸਤ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸਦੇ ਪੇਟ ਵਿਚ ਤਿੰਨ ਗੋਲੀਆਂ ਲੱਗੀਆਂ, ਮੌਕੇ ਤੇ ਹੀ ਸਥਾਨਕ ਪੁਲਿਸ ਪਹੁੰਚੀ ਅਤੇ ਗੰਭੀਰ ਹਾਲਤ ਵਿਚ ਪੁਲਿਸ ਉਸ ਨੂੰ ਟ੍ਰਾਮਾ ਸੈਂਟਰ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਉਥੇ ਬੀਐਚਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਕਤਲ ਬਾਅਦ ਇਕ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪਿਤਾ ਨੇ ਚੀਫ਼ ਪ੍ਰੋਕਟਰ ਅਤੇ ਚਾਰ ਵਿਦਿਆਰਥੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਵਿਦਿਆਰਥੀ ਦੀ ਪਛਾਣ ਗੌਰਵ ਸਿੰਘ ਦੇ ਨਾਲ ਤੋਂ ਹੋਈ। ਗੌਰਵ ਸਿੰਘ ਦਾ ਹਰੀਸ਼ਚੰਦਰ ਘਾਟ ਉਤੇ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥੀ ਦੀ ਮੌਤ ਬਾਅਦ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਕੈਂਪਸ ਵਿਚ ਭਾਰੀ ਫੋਰਸ ਤੈਨਾਤ ਹੈ। ਗੌਰਵ ਸਿੰਘ ਨੂੰ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ਸੀ। ਐਮਸੀਏ ਦੀ ਪੜ੍ਹਾਈ ਦੌਰਾਨ ਅੱਗਜਨੀ ਦੀ ਇਕ ਘਟਨਾ ਦੇ ਕਾਰਨ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ।
ਗੌਰਵ ਸਿੰਘ ਮੰਗਲਵਾਰ ਸ਼ਾਮ ਬਿੜਲਾ ਹੋਸਟਲ ਚੋਰਾਹੇ ਉਤੇ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ। ਕਰੀਬ 6:30 ਵਜੇ ਦੋ ਬਾਈਕ ਉਤੇ ਸਵਾਰ ਚਾਰ ਵਿਦਿਆਰਥੀ ਆਏ ਅਤੇ ਗੌਰਵ ਉਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਹਮਲਾਵਰਾਂ ਨੇ ਘੱਟੋ-ਘੱਟ ਦਸ ਗੋਲੀਆਂ ਚਲਾਈਆਂ। ਗੌਰਵ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਡਿੱਗ ਗਿਆ। ਸੂਚਨਾ ਮਿਲਦੇ ਹੀ ਪ੍ਰਾਕਟੋਰੀਅਲ ਬੋਰਡ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਖ਼ਮੀ ਹਾਲਤ ਵਿਚ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਕਰੀਬ 1:30 ਵਜੇ ਉਸਦੀ ਮੌਤ ਹੋ ਗਈ।
ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਸ਼ਰੇਆਮ ਚੱਲੀਆਂ ਗੋਲੀਆਂ, 1 ਦੀ ਮੌਤ

Leave a Comment
Leave a Comment