ਯੁਵਾ ਸ਼ਕਤੀ ਦਲ ਬੀ.ਐੱਸ.ਫੌਰ ਵੱਲੋਂ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ

TeamGlobalPunjab
1 Min Read

ਚੰਡੀਗੜ੍ਹ: ਯੁਵਾ ਸ਼ਕਤੀ ਦਲ ਬੀ.ਐੱਸ.ਫੌਰ ਦੇ ਪ੍ਰਧਾਨ ਰਵੀ ਗੌਤਮ ਦੀ ਅਗਵਾਈ ਵਿਚ ਵਫ਼ਦ ਨੇ ਸਮਾਜਿਕ ਨਿਆਂ ਤੇ ਘੱਣ ਗਿਣਤੀ ਵਿਭਾਗ ਦੇ ਮੰਤਰੀ ਰਾਜ ਕੁਮਾਰ ਵੇਰਕਾ ਨੂੰ ਮੰਗ ਪੱਤਰ ਦੇ ਕੇ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।

ਵਫ਼ਦ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਕੁਝ ਲੋਕਾਂ ਨੇ ਬੀਤੇ ਦਿਨ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਮੱਦਦ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਵਫ਼ਦ ਨੇ ਪੀੜਤ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਸ਼ਹਿਰ ਵਿਚ ਰਹਿਣ ਲਈ ਇਕ ਮਕਾਨ ਦੇਣ, ਪਰਿਵਾਰਕ ਮੈੰਬਰਾਂ ਨੂੰ ਸੁਰਖਿਆ ਮੁਹੱਈਆ ਕਰਵਾਉਣ ਅਤੇ ਕਤਲ ਕਾਂਡ ਦੀ ਜਾਂਚ ਹਾਈਕੋਰਟ ਦੇ ਸੇਵਾਮੁਕਤ ਜੱਜ ਤੋੰ ਕਰਵਾਉਣ ਦੀ ਮੰਗ ਕੀਤੀ। ਗੌਤਮ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਕਤ ਮੰਗਾਂ ਦੀ ਪੂਰਤੀ ਨਹੀੰ ਕੀਤੀ ਤਾਂ ਯੁਵਾ ਸ਼ਕਤੀ ਦਲ ਬੀਐਸ ਫੌਰ ਸੂਬੇ ਵਿਚ ਅੰਦੋਲਨ ਕਰੇਗਾ।

Share this Article
Leave a comment