ਮੋਗਾ ਜੇਲ੍ਹ ‘ਚ ਹੋਲੀ ਮੌਕੇ ਕੈਦੀਆਂ ਨੇ ਪਾਈ ਧਮਾਲ! ਫੁੱਲਾਂ ਨਾਲ ਮਨਾਈ ਹੋਲੀ, ਦਿੱਤਾ ਪਿਆਰ ਦਾ ਸੰਦੇਸ਼

TeamGlobalPunjab
2 Min Read

ਮੋਗਾ : ਹੋਲੀ ਰੰਗਾ ਦਾ ਤਿਉਹਾਰ ਜਿੱਥੇ ਅੱਜ ਪੂਰੇ ਦੇਸ਼ ਅੰਦਰ ਮਨਾਇਆ ਗਿਆ ਉੱਥੇ ਹੀ ਮੋਗਾ ਦੇ ਸੁਧਾਰ ਘਰ (ਜੇਲ੍ਹ) ਵਿੱਚ ਹੀ ਹੋਲੀ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਦੌਰਾਨ ਸਾਰੇ ਕੈਦੀਆਂ ਨੇ ਇੱਕ ਦੂਜੇ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਪਿਆਰ ਦਾ ਸੁਨੇਹਾ ਦਿੱਤਾ। ਇਸ ਮੌਕੇ ਕੁਝ ਕਲੱਬ ਮੈਂਬਰ ਹੀ ਕੈਦੀਆਂ ਨਾਲ ਹੋਲੀ ਮਨਾਉਣ ਲਈ ਉਚੇਚੇ ਤੌਰ ‘ਤੇ ਪਹੁੰਚੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਮੈਂਬਰ ਅਨਮੋਲ ਸ਼ਰਮਾਂ ਨੇ ਦੱਸਿਆ ਕਿ ਹੋਲੀ ਰੰਗਾ ਦਾ ਤਿਉਹਾਰ ਹੈ ਅਤੇ ਸਾਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਮੰਤਵ ਨਾਲ ਹੀ ਉਹ ਵੀ ਹੋਲੀ ਦਾ ਤਿਉਹਾਰ ਮਨਾਉਣ ਅੱਜ ਇੱਥੇ ਆਏ ਹਨ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਜੇਲ੍ਹ ਕਹਿਣਾ ਥੋੜਾ ਗਲਤ ਸ਼ਬਦ ਹੈ ਕਿਉਂਕਿ ਇਹ ਇੱਕ ਸੁਧਾਰ ਘਰ ਹੈ। ਅਨਮੋਲ ਸ਼ਰਮਾਂ ਨੇ ਕਿਹਾ ਕਿ ਇਸੇ ਲਈ ਹੀ ਉਹ ਹੋਲੀ ਮਨਾਉਣ ਇੱਥੇ ਆਏ ਹਨ ਤਾਂ ਜੋ ਸਾਰੇ ਕੈਦੀਆਂ ਦੇ ਮਨਾਂ ਅੰਦਰ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਆਵੇ ਅਤੇ ਬਾਹਰ ਜਾ ਕੇ ਇੱਕ ਚੰਗੇ ਨਾਗਰਿਕ ਬਣ ਸਕਣ।

ਇਸ ਦੀ ਪੁਸ਼ਟੀ ਜੇਲ੍ਹ ਦੇ ਡੀਐਸਪੀ ਪਰਮਜੀਤ ਸਿੰਘ ਸੰਧੂ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ  ਇਸ ਤਰ੍ਹਾਂ ਹੋਲੀ ਮਨਾਉਣ ਪਿੱਛੇ ਉਨ੍ਹਾਂ ਦਾ ਇੱਕੋ ਇੱਕ ਮੰਤਵ ਇਹ ਸੀ ਕਿ ਇਹ ਆਪਣੀ ਤਣਾਅ ਭਰੀ ਜਿੰਦਗੀ ਤੋਂ ਬਾਹਰ ਨਿੱਕਲ ਸਕਣ। ਸੰਧੂ ਨੇ ਦੱਸਿਆ ਕਿ ਇਸ ਮੌਕੇ ਕੈਦੀਆ ਨੇ ਵੀ ਪ੍ਰੋਗਰਾਮ ਪੇਸ਼ ਕੀਤਾ।

Share this Article
Leave a comment