ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਵਾਪਿਸ ਆਪਣੀ ਰਿਹਾਇਸ਼ ਵੱਲ ਜਾ ਰਹੇ ਸਨ ਅਤੇ ਅਚਾਨਕ ਇੱਕ ਗਾਂ ਟੋਏ ਵਿੱਚ ਡਿੱਗ ਗਈ। ਜਿਸ ਨੂੰ ਦੇਖਦੇ ਮੁੱਖ ਮੰਤਰੀ ਨੇ ਗਾਂ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਦਾ ਕਾਫ਼ਲਾ ਰਸਤੇ ਵਿੱਚ ਹੀ ਰੋਕ ਲਿਆ।
ਗਾਂ ਨੂੰ ਬਾਹਰ ਕੱਢਣ ਲਈ ਕਾਫਲੇ ਨਾਲ ਮੌਕੇ ‘ਤੇ ਮੌਜੂਦ ਸਭ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਗਾਂ ਨੂੰ ਬਾਹਰ ਕੱਢਿਆ ਗਿਆ।