ਮੁਸੀਬਤ ‘ਚ ਫਸੇ ਅਦਾਕਾਰ ਵਿੱਕੀ ਕੌਸ਼ਲ! ਦਰਜ ਹੋਈ ਸ਼ਿਕਾਇਤ

TeamGlobalPunjab
1 Min Read

ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਦੇ ਖਿਲਾਫ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਜਿਸ ਨੰਬਰ ‘ਤੇ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਕੁਝ ਦਿਨ ਪਹਿਲਾਂ ਇੰਦੌਰ ‘ਚ ਘੁੰਮਦੇ ਦੇਖੇ ਗਏ ਸਨ, ਉਹ ਉਨ੍ਹਾਂ ਦੀ ਸਕੂਟੀ ਦਾ ਨੰਬਰ ਹੈ, ਜਿਸ ਦੀ ਵਰਤੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤਕਰਤਾ ਜੈ ਸਿੰਘ ਯਾਦਵ ਨੇ ਕਿਹਾ, ਫਿਲਮ ਦੇ ਇੱਕ ਸੀਨ ਵਿੱਚ ਵਰਤੀ ਗਈ ਗੱਡੀ ਦਾ ਨੰਬਰ ਮੇਰਾ ਹੈ। ਮੈਨੂੰ ਨਹੀਂ ਪਤਾ ਕਿ ਫਿਲਮ ਯੂਨਿਟ ਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ, ਪਰ ਇਹ ਗੈਰ-ਕਾਨੂੰਨੀ ਹੈ। ਯਾਦਵ ਨੇ ਕਿਹਾ ਕਿ ਉਸਦੀ  ਇਜਾਜ਼ਤ ਤੋਂ ਬਿਨਾਂ ਬਾਈਕ ਨੰਬਰ ਦੀ ਵਰਤੋਂ ਨਹੀਂ ਕਰ ਸਕਦੇ । ਉਸਨੇਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ‘ਚ ਕਾਰਵਾਈ ਜਲਦ ਕੀਤੀ ਜਾਵੇ।

ਇੰਦੌਰ ਦੇ ਬਾਂਗੰਗਾ ਇਲਾਕੇ ‘ਚ ਸਬ-ਇੰਸਪੈਕਟਰ ਰਾਜੇਂਦਰ ਸੋਨੀ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ। ਅਸੀਂ ਦੇਖਾਂਗੇ ਕਿ ਨੰਬਰ ਪਲੇਟ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਇਸ ਤੋਂ ਬਾਅਦ ਹੀ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Share This Article
Leave a Comment