ਮਾਹਿਰਾਂ ਨਾਲ ਖੇਤੀ ਮਸਲਿਆਂ ਬਾਰੇ ਹੋਈਆਂ ਵਿਚਾਰਾਂ

TeamGlobalPunjab
1 Min Read

ਚੰਡੀਗ੍ਹੜ, (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ। ਇਸ ਵਾਰ ਕੀਟ ਵਿਗਿਆਨ ਵਿਭਾਗ ਦੇ ਨਰਮਾ ਮਾਹਿਰ ਡਾ. ਵਿਜੈ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਸ੍ਰੀ ਵਿਜੈ ਕੁਮਾਰ ਨੇ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਤੋਂ ਬਚਾਅ ਦੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ । ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਨਰਮੇ ਦਾ ਕੀੜਾ ਹੈ ਅਤੇ ਇਹ ਸਾਡੇ ਖੇਤਰ ਵਿੱਚ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ । ਉਹਨਾਂ ਇਸ ਕੀੜੇ ਦੀਆਂ ਜੀਵਨ ਅਵਸਥਾਵਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਲਗਾਤਾਰ ਆਪਣੀ ਫਸਲ ਦਾ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ । ਨਰਮੇ ਦੇ ਇੱਕ ਸੀਜ਼ਨ ਵਿੱਚ ਇਸ ਕੀੜੇ ਦੀਆਂ ਪੰਜ ਪੀੜੀਆਂ ਗੁਜ਼ਰਦੀਆਂ ਹਨ। ਉਹਨਾਂ ਨੇ ਇਸ ਕੀੜੇ ਦੀ ਰੋਕਥਾਮ ਦੇ ਰਸਾਇਣਕ ਤਰੀਕੇ ਸਾਂਝੇ ਕੀਤੇ।

ਫਸਲ ਵਿਗਿਆਨੀ ਡਾ. ਅਮਿਤ ਕੌਲ ਨੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਏ ਜਾਣ ਵਾਲੇ ਇੱਕ ਵਿਸ਼ੇਸ਼ ਨਦੀਨ ਚੌਬੇ ਜਾਂ ਸਾਉਣੀ ਘਾਹ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਜੇਕਰ ਇਸ ਘਾਹ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੱਕ ਕੇ ਝੋਨੇ ਦੀ ਦਾਣਿਆਂ ਵਿੱਚ ਰਲ ਕੇ ਬੀਜ ਵਿੱਚ ਰਲੇਵਾਂ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਸ੍ਰੀ ਰਵਿੰਦਰ ਸਿੰਘ ਅਤੇ ਡਾ. ਇੰਦਰਪ੍ਰੀਤ ਕੌਰ ਨੇ ਆਉਂਦੇ ਹਫ਼ਤੇ ਦੇ ਖੇਤੀ ਰੁਝੇਵੇਂ ਕਿਸਾਨਾਂ ਨਾਲ ਸਾਂਝੇ ਕੀਤੇ।

Share This Article
Leave a Comment