ਮਾਤਾ ਵੈਸ਼ਨੋ ਦੇਵੀ ਭਵਨ ਕੋਲ ਅੱਗ ਲੱਗੀ

TeamGlobalPunjab
1 Min Read

ਜੰਮੂ : ਮੰਗਲਵਾਰ ਨੂੰ ਵਿਸ਼ਵ ਪ੍ਰਸਿੱਧ ਤੀਰਥ ਸਥਲ ਮਾਤਾ ਵੈਸ਼ਨੋ ਦੇਵੀ ਦੇ ਕੈਸ਼ ਕਾਊਂਟਰ ਵਾਲੇ ਹਿੱਸੇ ‘ਚ ਅੱਗ ਲੱਗ ਗਈ । ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਜਵਾਨ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ੍ਰਾਈਨ ਬੋਰਡ ਦੇ ਕਰਮਚਾਰੀ ਨੂੰ ਖਾਸਾ ਸੰਘਰਸ਼ ਕਰਨਾ ਪਿਆ। ਅੱਗ ਭਵਨ ਦੇ ਉਸ ਹਿੱਸੇ ’ਚ ਲੱਗੀ ਜਿਸ ਵਿਚ ਨਕਦੀ ਰੱਖੀ ਜਾਂਦੀ ਹੈ। ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਅਤੇ ਪੁਲਿਸ ਕਰਮਚਾਰੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ।

ਮੁੱਢਲੀ ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਗਿਆ ਹੈ। ਭਵਨ ਕੰਪਲੈਕਸ ’ਚ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਅਫੜਾ-ਦਫੜੀ ਮਚ ਗਈ। ਸ਼ਰਧਾਲੂਆਂ ਦੀ ਭੀੜ ਨਾ ਹੋਣ ਕਾਰਨ ਅੱਗ ’ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਮਾਲੀ ਤੌਰ ’ਤੇ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਾਣਕਾਰੀ ਅਜੇ ਸ਼੍ਰਾਈਨ ਬੋਰਡ ਨੇ ਨਹੀਂ ਦਿੱਤੀ।

 

ਦੱਸ ਦੇਈਏ ਕਿ ਯਾਤਰਾ ਅਜੇ ਵੀ ਜਾਰੀ ਹੈ। ਸ਼ਰਧਾਲੂਆਂ ਦੀ ਭੀੜ ਨਹੀਂ ਹੈ। ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਸ਼ਰਧਾਲੂ ਭਵਨ ਪਹੁੰਚ ਕੇ ਮਾਤਾ ਦੇ ਦਰਸ਼ਨ ਕਰ ਰਹੇ ਹਨ।

 ਭਵਨ ਦੇ ਕੈਸ਼ ਕਾਊਂਟਰ ‘ਚ ਲੱਗੀ ਅੱਗ ਦੀ ਲਟਪਾਂ ਦੂਰ-ਦੂਰ ਤਕ ਦੇਖੀਆਂ ਗਈਆਂ। ਫਿਲਹਾਲ ਯਾਤਰਾ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ।

Share This Article
Leave a Comment