ਮਹਿਲਾ ਕਿਸਾਨ ਦਿਵਸ ਨੂੰ ਸਮਰਪਿਤ ਮੁਹਿੰਮ ਸ਼ੁਰੂ ਕੀਤੀ

TeamGlobalPunjab
1 Min Read

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਬੀਤੇ ਦਿਨੀਂ ਵੱਖ-ਵੱਖ ਪਸਾਰ ਗਤੀਵਿਧੀਆਂ ਕੀਤੀਆਂ ਗਈਆਂ। ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਇਹਨਾਂ ਗਤੀਵਿਧੀਆਂ ਦਾ ਉਦੇਸ਼ ਖੇਤੀ ਵਿੱਚ ਔਰਤਾਂ ਦੀ ਮਹੱਤਤਾ ਬਾਰੇ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਫੈਲਾਉਣਾ ਸੀ। ਇਸ ਉਦੇਸ਼ ਲਈ ਪੰਜ ਪਿੰਡਾਂ ਵਿੱਚ ਸਮਾਗਮ ਕੀਤੇ ਗਏ। ਇਹਨਾਂ ਪਿੰਡਾਂ ਵਿੱਚ ਜੰਡਿਆਲੀ, ਆਸੀ ਕਲਾਂ, ਵਿਰਕ, ਮਾਨਗੜ ਅਤੇ ਭਾਗਪੁਰ ਪ੍ਰਮੁੱਖ ਹਨ। ਇਹਨਾਂ ਪਿੰਡਾਂ ਦੇ 300 ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ।

ਡਾ. ਰਿਤੂ ਮਿੱਤਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਮਹਿਲਾ ਕਿਸਾਨ ਦਿਵਸ ਅਤੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਉਲੀਕਿਆ ਗਿਆ ਸੀ। ਉਹਨਾਂ ਕਿਹਾ ਕਿ ਪੋਸ਼ਣ ਆਧਾਰਿਤ ਖੇਤੀ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਐਸੇ ਸਮਾਗਮ ਬੇਹੱਦ ਜ਼ਰੂਰੀ ਹਨ। ਡਾ. ਪ੍ਰੀਤੀ ਸ਼ਰਮਾ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਮੁਹਈਆ ਕਰਾਉਣ ਲਈ ਕਿਸਾਨ ਬੀਬੀਆਂ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਡਾ. ਸੁਖਦੀਪ ਕੌਰ ਨੇ ਮਹਿਲਾ ਕਿਸਾਨ ਦਿਵਸ ਅਤੇ ਮਹੱਤਵ ਬਾਰੇ ਗੱਲ ਕੀਤੀ। ਡਾ. ਮਨਜੋਤ ਕੌਰ ਅਤੇ ਡਾ. ਮਨਦੀਪ ਸ਼ਰਮਾ ਨੇ ਪੇਂਡੂ ਔਰਤਾਂ ਨੂੰ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਤ ਕੀਤਾ। ਇਸ ਸੰਬੰਧ ਵਿੱਚ ਘਰੇਲੂ ਪੋਸ਼ਕ ਬਗੀਚੀ ਦੇ ਬੀਜਾਂ ਦੀਆਂ 300 ਕਿੱਟਾਂ ਇਹਨਾਂ ਪਰਿਵਾਰਾਂ ਨੂੰ ਵੰਡੀਆਂ ਗਈਆਂ।

Share This Article
Leave a Comment