ਭੋਜਨ ਕਰਦੇ ਸਮੇਂ ਕਰੋ ਪਾਣੀ ਦੀ ਸਹੀ ਵਰਤੋਂ, ਨਹੀਂ ਤਾਂ ਸ਼ਿਕਾਰ ਹੋ ਸਕਦੇ ਹੋ ਮੋਟਾਪੇ ਜਾਂ ਪਤਲਾਪਣ ਦੇ

TeamGlobalPunjab
2 Min Read

ਨਿਊਜ਼ ਡੈਸਕ : – ਕਹਿੰਦੇ ਨੇ ਜਲ ਜੀਵਨ ਹੈ। ਜਲ ਦੇ ਬਿਨਾਂ ਜੀਵਨ ਦੀ ਕਲਪਨਾ ਕਰਨਾ ਨਹੀਂ ਹੋਵੇਗੀ। ਜਲ ਨੂੰ ਪਾਣੀ, ਨੀਰ ਆਦਿ ਨਾਲ ਜਾਣਿਆ ਜਾਂਦਾ ਹੈ। ਸੰਤੁਲਿਤ ਮਾਤਰਾ ‘ਚ ਪਾਣੀ ਦੇ ਸੇਵਨ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ। ਲਾਪਰਵਾਹੀ ਵਰਤਣ ‘ਤੇ ਡਿਹਾਈਡ੍ਰੇਸ਼ਨ ਦਾ ਖਤਰਾ ਵਧ ਜਾਂਦਾ ਹੈ, ਜਦਕਿ ਜ਼ਿਆਦਾ ਪਾਣੀ ਪੀਣ ਨਾਲ ਵੀ ਕਿਡਨੀ ‘ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ। ਖਾਸ ਕਰ ਕੇ ਖਾਣਾ ਖਾਂਦੇ ਸਮੇਂ ਲੋਕਾਂ ਨੂੰ ਪਾਣੀ ਪੀਣ ਦੀ ਆਦਤ ਹੁੰਦੀ ਹੈ ਤਾਂ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਹੁੰਦੀ ਹੈ। ਲੋਕਾਂ ‘ਚ ਖਾਣਾ ਖਾਣ ਦੇ ਸਮੇਂ ਪਾਣੀ ਪੀਣ ਨੂੰ ਲੈ ਕੇ ਮਤਭੇਦ ਹੈ। ਕੁਝ ਲੋਕ ਕਹਿੰਦੇ ਹਨ ਠੀਕ ਹੈ ਤਾਂ ਕੁਝ ਕਹਿੰਦੇ ਹਨ ਸਹੀ ਤਰੀਕਾ ਕੀ ਹੈ।

 ਦੱਸ ਦਈਏ ਕਈ ਲੋਕ ਖਾਣਾ ਖਾਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਘੱਟ ਕੈਲੋਰੀਜ ਗੇਨ ਹੁੰਦੀ ਹੈ। ਆਯੁਰਵੈਦ ‘ਚ ਇਸ ਤਰੀਕੇ ਨੂੰ ਗਲਤ ਦੱਸਿਆ ਗਿਆ ਹੈ। ਇਸ ਨਾਲ ਕਮਜ਼ੋਰੀ ਤੇ ਪਤਲਾਪਣ ਆਉਂਦਾ ਹੈ। ਇਸ ਲਈ ਆਯੁਰਵੈਦ ‘ਚ ਖਾਣਾ ਖਾਣ ਤੋਂ ਪਹਿਲਾਂ ਪਾਣੀ ਨਹੀਂ ਪੀਣਾ ਚਾਹੀਦਾ।

ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਬਾਅਦ ਪਾਣੀ ਪੀਂਦੇ ਹਨ। ਇਹ ਤਰੀਕਾ ਦਿਮਾਗ਼ ਨੂੰ ਟ੍ਰਿਗਰ ਕਰਦਾ ਹੈ ਕਿ ਖਾਣਾ ਸਮਾਪਤ ਹੋ ਚੁੱਕਾ ਹੈ। ਨਾਲ ਹੀ ਮਨ ਵੀ ਤ੍ਰਿਪਤ ਹੋ ਜਾਂਦਾ ਹੈ। ਹਾਲਾਂਕਿ ਆਯੁਰਵੈਦ ‘ਚ ਇਸ ਤਰੀਕੇ ਨੂੰ ਵੀ ਗਲਤ ਦੱਸਿਆ ਗਿਆ ਹੈ। ਆਯੁਰਵੈਦ ਦੀ ਮੰਨੀਏ ਤਾਂ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਮੋਟਾਪਾ ਵੱਧ ਜਾਂਦਾ ਹੈ।

ਦੱਸਣਯੋਗ ਹੈ ਕਿ ਆਯੁਰਵੈਦ ‘ਚ ਖਾਣਾ ਖਾਂਦੇ ਸਮੇਂ ਪਾਣੀ ਪੀਣ ਨੂੰ ਸਹੀ ਤਰੀਕਾ ਦੱਸਿਆ ਗਿਆ ਹੈ। ਇਸ ਦੌਰਾਨ ਲੋਕ ਕਈ ਅੰਤਰਾਲ ‘ਚ ਥੌੜ੍ਹਾ-ਥੌੜ੍ਹਾ ਪਾਣੀ ਪੀਂਦੇ ਹਨ। ਇਸ ਨਾਲ ਭੋਜਨ ਨੂੰ ਤੋੜਣ ‘ਚ ਮਦਦ ਮਿਲਦੀ ਹੈ ਤੇ ਭੋਜਨ ਜਲਦੀ ਤੇ ਸਹੀ ਤਰ੍ਹਾਂ ਨਾਲ ਪੱਚਦਾ ਹੈ। ਭੋਜਨ ਦੌਰਾਨ ਹਲਕਾ ਗੁਣਗੁਣਾ ਗਰਮ ਪਾਣੀ ਪੀਣਾ ਚਾਹੀਦਾ ਹੈ।

Share This Article
Leave a Comment