ਤੇਹਰਾਨ:- ਭੂਤ ਤੋਂ ਭਾਵ ਉਹ ਭੂਤ ਨਹੀਂ ਹੈ ਜੋ ਅਸੀਂ ਆਮ ਤੌਰ ਤੇ ਕਹਾਣੀਆਂ, ਫਿਲਮਾਂ ਜਾਂ ਫਿਰ ਲੋਕਾਂ ਦੇ ਇਕੱਠ ਵਿਚ ਸੁਣਦੇ ਹਾਂ। ਅਸਲ ਵਿਚ ਈਰਾਨ ਦੀ ਇਕ ਇੰਸਟਾਗ੍ਰਾਮ ਸਟਾਰ ਹੈ ਜਿਸਦਾ ਅਸਲ ਨਾਮ ਫਤੇਮੇਹ ਖਿਸ਼ਵੰਦ ਹੈ ਜੋ ਕਿ ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਦੀ ਭੂਤ ਅਖਵਾਉਂਦੀ ਹੈ ਦਰਅਸਲ ਮੌਜੂਦਾ ਸਮੇਂ ਵਿਚ ਫਤੇਮੇਹ ਖਿਸ਼ਵੰਦ ਇਕ ਮਾਮਲੇ ਵਿਚ ਜੇਲ੍ਹ ਵਿਚ ਸਜ਼ਾ ਭੁਗਤ ਰਹੀ ਹੈ ਜਿਥੇ ਇਸਨੂੰ ਕੋਰੋਨਾ ਵਾਇਰਸ ਨਾਮਕ

ਬਿਮਾਰੀ ਲੱਗ ਗਈ ਹੈ। ਇਸਦੇ ਨਾਲ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ ਪਰ ਇਸਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ।ਫਤੇਮੇਹ ਖਿਸ਼ਵੰਦ ਦਾ ਕੇਸ ਲੜਣ ਵਾਲੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਸਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਇਸ ਸਭ ਦੇ ਲਈ ਜੱਜ ਸਾਹਿਬਾਨ ਜਿੰਮੇਵਾਰ ਹੋਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਫਤੇਮੇਹ ਖਿਸ਼ਵੰਦ ਨੂੰ ਭੂਤ ਦਾ ਦਰਜਾ ਕਿਉਂ ਦਿਤਾ ਗਿਆ। ਦਰਅਸਲ ਫਤੇਮੇਹ ਖਿਸ਼ਵੰਦ ਨੇ ਕੁਲ ਚਾਲੀ ਸਰਜ਼ਰੀਆਂ ਕਰਵਾਈਆਂ ਤਾਂ ਜੋ ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਬਣ ਸਕੇ। ਪਰ ਇਸਦਾ ਇਹ ਫੈਸਲਾ ਐਨਾ ਜਿਆਦਾ ਮਾੜਾ ਸਾਬਿਤ ਹੋਇਆ ਕਿ ਇਸਨੇ ਆਪਣੇ ਅਸਲੀ ਨੈਣ-ਨਕਸ਼ ਵੀ ਖੋ ਦਿਤੇ। ਜਿਸ ਕਾਰਨ ਇਸਨੂੰ ਲੋਕਾਂ ਦੇ ਮਾੜੇ ਬੋਲਾਂ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਇਸਨੂੰ ਐਂਜਲੀਨਾ ਜੌਲੀ ਦਾ ਭੂਤ ਕਿਹਾ ਜਾਣ ਲੱਗ ਪਿਆ।