ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ 49 ਦਿਨ ਦਾ ਲੌਕ ਡਾਊਨ ਜ਼ਰੂਰੀ -ਸਟੱਡੀ

TeamGlobalPunjab
4 Min Read

ਅਵਤਾਰ ਸਿੰਘ

ਨਵੀਂ ਦਿੱਲੀ : ਪੂਰੇ ਵਿਸ਼ਵ ਵਿਚ ਫੈਲੇ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ਲਈ ਨਵੀਆਂ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ। ਇਕ ਨਿਊਜ਼ ਏਜੰਸੀ (ਆਈ ਏ ਐਨ ਐਸ) ‘ਤੇ ਅਧਾਰਤ ਰਿਪੋਰਟਾਂ ਮੁਤਾਬਿਕ ਭਾਰਤ ਵਿਚ 49 ਦਿਨ ਤਕ ਲੌਕ ਡਾਊਨ ਰਹਿਣਾ ਚਾਹੀਦਾ ਹੈ। ਇਹ ਮਾਡਲ ਭਾਰਤੀ ਮੂਲ ਦੇ ਦੋ ਯੂਨੀਵਰਸਿਟੀ ਆਫ ਕੈਂਬਰਿਜ, ਯੂ ਕੇ ਦੇ ਖੋਜਕਾਰਾਂ ਸੁਝਾਇਆ ਹੈ। ਉਨ੍ਹਾਂ ਮੁਤਾਬਿਕ ਕੋਵਿਡ-2019 ਦੇ ਪ੍ਰਭਾਵ ਤੋਂ ਬਚਣ ਲਈ ਭਾਰਤ ਵਿੱਚ ਜਾਂ 49 ਦਿਨ ਲਗਾਤਾਰ ਲੌਕ ਡਾਊਨ ਰੱਖਿਆ ਜਾਵੇ ਜਾਂ ਇਸ ਵਿਚ ਢਿੱਲ ਦੇ ਕੇ ਦੋ ਮਹੀਨੇ ਤਕ ਵਧਾਇਆ ਜਾਵੇ।
ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਅਪ੍ਲਾਈਡ ਮੈਥੇਮੈਟਿਕਸ ਐਂਡ ਥੈਓਰੇਟਿਕਲ ਫਿਜਿਕਸ ਦੇ ਖੋਜਾਰਥੀਆਂ ਰੋਨਜੋਯ ਅਧਿਕਾਰੀ ਤੇ ਰਾਜੇਸ਼ ਸਿੰਘ ਵਲੋਂ ਤਿਆਰ ਕੀਤੇ ਗਏ ਪੱਤਰ ਅਨੁਸਾਰ ਭਾਰਤ ਵਿਚ ਸਰਕਾਰ ਵਲੋਂ 21 ਦਿਨਾਂ ਦੇ ਕੀਤੇ ਗਏ ਲੌਕ ਡਾਊਨ ਦਾ ਪ੍ਰਭਾਵ ਘੱਟ ਹੋਵੇਗਾ ਜਦਕਿ ਕੋਵਿਡ -19 ਪੁਨਰ ਉਭਾਰ ਦੇ ਖਾਤਮੇ ਲਈ ਸਮਾਂ ਘੱਟ ਲੱਗਦਾ ਹੈ।

ਦੇਸ਼ ਵਿਚ ਕੋਵਿਡ -19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਵਿਅਕਤੀ ਤੋਂ ਵਿਅਕਤੀ ਵਿਚਕਾਰ ਦੂਰੀ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ‘ਉਮਰ ਅਤੇ ਭਾਰਤੀ ਆਬਾਦੀ ਅਤੇ ਵਿਅਕਤੀ ਤੋਂ ਵਿਅਕਤੀ ਵਿਚਕਾਰ ਦੂਰੀ ਤੇ ਇਸ ਦੇ ਪ੍ਰਭਾਵ’ ਨੂੰ ਲਿਆ ਗਿਆ ਹੈ।

ਇਹ ਖੋਜ ਪੱਤਰ ਜਿਸ ਦਾ ਸਿਰਲੇਖ ‘ਭਾਰਤ ਵਿਚ ਕੋਵਿਡ-19 ਮਹਾਂਮਾਰੀ – ਉਮਰ ਵਰਗ ਤੇ ਦੂਰੀ ਦੇ ਪ੍ਰਭਾਵ’ ਛਾਪਿਆ ਗਿਆ ਹੈ।

ਖੋਜ ਪੱਤਰ ਵਿਚ ਵਿਅਕਤੀ ਤੋਂ ਵਿਅਕਤੀ ਵਿਚਕਾਰ ਦੂਰੀ – ਕੰਮ ਕਰਨ ਵਾਲਿਆਂ ਥਾਵਾਂ ‘ਤੇ ਗੈਰਹਾਜ਼ਰੀ, ਸਕੂਲ ਬੰਦ, ਲੌਕ ਡਾਊਨ ਅਤੇ ਉਸ ਦੀ ਮਿਆਦ ਸੰਬੰਧੀ ਖੋਜ ਕੀਤੀ ਗਈ ਹੈ।
ਖੋਜਕਾਰਾਂ ਨੇ ਆਪਣੀ ਖੋਜ ਸਰਵੇਖਣ ਦੌਰਾਨ ਐਸਆਈਆਰ ਮਾਡਲ ‘ਤੇ ਆਧਾਰਤ ਉਮਰ ਵਰਗ ਅਤੇ ਦੂਰੀ ਨੂੰ ਇਸਤੇਮਾਲ ਕਰਦਿਆਂ ਭਾਰਤ ਵਿਚ ਕੋਵਿਡ -19 ਦੀ ਮਹਾਂਮਾਰੀ ਦੌਰਾਨ ਬੇਸਿਆਨ ਧਾਰਨਾ ਅਨੁਸਾਰ ਪੈਣ ਵਾਲੇ ਪ੍ਰਭਾਵ ਨੂੰ ਲਿਆ ਗਿਆ ਹੈ।

ਖੋਜਕਾਰਾਂ ਅਨੁਸਾਰ ਇਸ ਬਿਮਾਰੀ ਦੀ ਦਵਾਈ ਤੋਂ ਬਿਨਾਂ ਇਸ ਦੀ ਲਾਗ ਵੱਡੇ ਪੱਧਰ ‘ਤੇ ਫੈਲਣ ਦਾ ਡਰ ਰਹਿੰਦਾ ਹੈ, ਇਸ ਲਈ ਉਪਰ ਕਾਬੂ ਪਾਉਣ ਲਈ ਇਕੋ ਇਕ ਦੂਰੀ ਬਣਾ ਕੇ ਰੱਖਣਾ ਹੀ ਉਪਾਅ ਹੈ।

ਦੇਸ਼ ਵਿਚ ਕੁਲ ਕੋਰੋਨਾ ਵਾਇਰਸ ਪੀੜਤ ਜਿਸ ਵਿਚ ਜਿਹੜੇ ਠੀਕ ਹੋ ਗਏ, ਭਾਰਤ ਵਿੱਚ ਇਨ੍ਹਾਂ ਦੀ ਗਿਣਤੀ ਅੱਜ ਤਕ 1300 ਪੀੜਤ ਅਤੇ 35 ਮੌਤਾਂ ਹੋ ਚੁਕੀਆਂ ਹਨ। ਦੇਸ਼ ਵਿਚ 24 ਮਾਰਚ ਨੂੰ ਐਲਾਨੇ ਗਏ 21 ਦਿਨ ਦੇ ਲੌਕ ਡਾਊਨ ਤੋਂ ਸ਼ਨਿਚਰਵਾਰ ਸ਼ਾਮ ਤਕ ਕੋਰੋਨਾ ਵਾਇਰਸ ਦੇ 909 ਕੇਸ ਸਾਹਮਣੇ ਆ ਚੁੱਕੇ ਸਨ। ਇਨ੍ਹਾਂ ਵਿਚ 862 ਭਾਰਤੀ ਅਤੇ 47 ਵਿਦੇਸ਼ੀ ਸਨ। ਹੁਣ ਇਹ ਅੰਕੜਾ ਕਾਫੀ ਵੱਧ ਰਿਹਾ ਹੈ।

ਇਸ ਅੰਕੜਾ ਮਾਡਲ ਵਿਚ ਕਦੇ ਮਿਲਣ ਵਾਲੇ ਅਤੇ ਹਰ ਵੇਲੇ ਨੇੜੇ ਰਹਿਣ ਵਾਲੇ, ਦੋਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਦਾ ਨਤੀਜਾ ਇਹੀ ਨਿਕਲਦਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਵਿਅਕਤੀ ਤੋਂ ਵਿਅਕਤੀ ਨਾਲ ਦੂਰੀ ਬਣਾ ਕੇ ਰੱਖਣਾ ਬੇਹਤਰ ਹੈ।

ਖੋਜਕਾਰਾਂ ਦੇ ਸੁਝਾਅ ਅਨੁਸਾਰ ਦੇਸ਼ ਦੀ ਆਬਾਦੀ, ਆਪਸੀ ਮੇਲ ਮਿਲਾਪ ਨੂੰ ਧਿਆਨ ਵਿਚ ਰੱਖਦਿਆਂ ਤਿੰਨ ਹਫਤੇ ਦਾ ਲੌਕ ਡਾਊਨ ਘੱਟ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਇਸ ਦੀ ਮਿਆਦ ਲਗਾਤਾਰ ਵਧਾਈ ਜਾਵੇ ਜਾਂ ਢਿੱਲ ਦੇ ਕੇ ਸਮਾਂ ਵਧਾ ਦੇਣ ਵਿਚ ਹੀ ਭਲਾਈ ਹੈ। ਉਨ੍ਹਾਂ ਅਨੁਸਾਰ, ‘ਅਸੀਂ ਇਸ ਨਤੀਜੇ ‘ਤੇ ਪੁਜੇ ਕਿ ਤਿੰਨ ਹਫਤੇ ਦਾ ਲੌਕ ਡਾਊਨ ਘੱਟ ਹੈ। ਸਾਡੇ ਮਾਡਲ ਮੁਤਾਬਿਕ ਇਹੀ ਸੁਝਾਅ ਦਿੱਤਾ ਜਾਂਦਾ ਕਿ ਲਗਾਤਰ ਲੌਕ ਡਾਊਨ ਜਾਂ ਢਿੱਲ ਦੇ ਕੇ ਲੌਕ ਡਾਊਨ ਕਰਨ ਨਾਲ ਨਵੇਂ ਕੇਸਾਂ ਨੂੰ ਇਕਾਂਤਵਾਸ ‘ਚ ਰੱਖਿਆ ਜਾ ਸਕਦਾ ਅਤੇ ਦੂਰੀ ਰੱਖਣ ਨਾਲ ਨਵੇਂ ਕੇਸਾਂ ਵਿੱਚ ਕਮੀ ਆ ਸਕਦੀ ਹੈ।’

Share This Article
Leave a Comment