ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਰੀਵਿਊ,25 ਫਰਵਰੀ ਤੱਕ ਕਾਰਡ ਅਪਡੇਸ਼ਨ ਕਰਨ ਦੇ ਆਦੇਸ਼

TeamGlobalPunjab
2 Min Read

ਚੰਡੀਗੜ੍ਹ – ਪੰਜਾਬ ਰਾਜ ਦੇ ਖੁਰਾਕ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਅੱਜ ਇੱਥੇ ਰੀਵਿਊ ਕੀਤਾ ਗਿਆ। ਰੀਵਿਊ ਕਾਰਜ ਦੌਰਾਨ ਉਹਨਾਂ ਹੁਕਮ ਦਿੱਤਾ ਕੀ ਇਸ ਕਾਰਜ ਨੂੰ 25 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ।
ਅੱਜ ਇੱਥੇ ਚੰਡੀਗੜ੍ਹ  ਸਥਿਤ ਅਨਾਜ ਭਵਨ ਵਿਖੇ ਸਮਾਰਟ ਰਾਸ਼ਨ ਕਾਰਡ ਦੀ ਪ੍ਰਗਤੀ ਸਬੰਧੀ ਪੰਜਾਬ ਰਾਜ ਦੇ 12 ਜ਼ਿਲ੍ਹਿਆਂ ਅੰਮ੍ਰਿਸਤਰ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਨਾਮ ਵਿਭਾਗੀ ਪੋਰਟਲ ਤੇ ਦਰਜ ਹੋ ਚੁੱਕੇ ਹਨ ਉਹਨਾਂ ਨੂੰ ਰਾਸ਼ਨ ਦੀ ਵੰਡ ਜਲਦ ਤੋਂ ਜਲਦ ਕਰ ਦਿੱਤੀ ਜਾਵੇ।
ਆਸ਼ੂ ਨੇ ਕਿਹਾ ਕਿ ਉਹਨਾਂ ਕੋਲ ਕੁਝ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਸਬੰਧੀ ਸ਼ਿਕਾਇਤਾ ਪ੍ਰਾਪਤ ਹੋਈਆਂ ਹਨ। ਉਹਨਾਂ ਨੇ ਹੁਕਮ ਦਿੱਤੇ ਹਨ ਕਿ ਸਮੂਹ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ। ਇਸ ਮੌਕੇ ਉਹਨਾਂ ਅਨਾਜ ਵੰਡ ਦਾ ਵੀ ਮੁਲਾਂਕਣ ਕੀਤਾ। ਇਸ ਦੌਰਾਨ ਕੁਝ ਅਧਿਕਾਰੀਆਂ ਨੇ ਵੰਡ ਵਿੱਚ ਟਰਾਂਸਪੋਰਟ ਦੀ ਸਮੱਸਿਆ, ਪੁਰਾਣੀ ਅਦਾਇਗੀ ਨਾ ਹੋਣ ਸਬੰਧੀ ਅਤੇ ਜਿਹੜੇ ਲਾਭ ਪਾਤਰੀਆਂ ਦੇ ਨਾਮ ਸਿਸਟਮ ਵਿੱਚੋਂ ਡੀਲੀਟ ਹੋਣੇ ਹਨ, ਉਹ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਗਿਆ ਤਾ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਇਸ ਮੌਕੇ ਝੋਨੇ ਦੀ ਮੀਲਿੰਗ ਦੀ ਸਥਿਤੀ ਦਾ ਵੀ ਜਾਇਜਾ ਲਿਆ ਗਿਆ ਅਤੇ ਅਗਾਮੀ ਖਰੀਦ ਸੀਜਨ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਅਨਿੰਦਤਾ ਮਿੱਤਰਾ ਵੀ ਹਾਜਰ ਸਨ।

Share this Article
Leave a comment