ਭਾਰਤ ਨੇ ਆਰਡਰ ਕੀਤਾ ਕੈਂਸਿਲ, ਚੀਨ ਨੂੰ ਲੱਗੀਆਂ ਮਿਰਚਾਂ

TeamGlobalPunjab
2 Min Read

ਭਾਰਤ ਅਤੇ ਚੀਨ ਦਰਮਿਆਨ ਰੈਪਿਡ ਟੈਸਟਿੰਗ ਕਿਟ ਨੂੰ ਲੈਕੇ ਟਕਰਾਅ ਪੈਦਾ ਹੋ ਗਿਆ ਹੈ ਜਿਸਦਾ ਚੀਨ ਨੇ ਸਿੱਧੇ ਤੌਰ ਤੇ ਰੋਸ ਵੀ ਪ੍ਰਗਟਾਇਆ ਹੈ। ਦਰਅਸਲ ਭਾਰਤ ਨੇ ਚੀਨ ਦੀਆਂ 2 ਕੰਪਨੀਆਂ ਨੂੰ ਰੈਪਿਡ ਟੈਸਟਿੰਗ ਕਿਟਾਂ ਦਾ ਆਰਡਰ ਕੀਤਾ ਸੀ ਪਰ ਅਚਾਨਕ ਭਾਰਤ ਨੇ ਕਿੱਟਾਂ ਵਿਚ ਕੁਝ ਖਾਮੀਆਂ ਦੱਸ ਕੇ ਆਪਣਾ ਇਹ ਆਰਡਰ ਕੈਂਸਲ ਕਰ ਦਿਤਾ। ਚੀਨ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਸਾਡੀਆਂ ਕਿੱਟਾਂ ਤੇ ਘਟੀਆ ਦਾ ਠੱਪਾ ਲਗਾਉਣਾ ਭਾਰਤ ਦਾ ਗੈਰ-ਜ਼ਿੰਮੇਦਾਰਨਾ ਠੱਪਾ ਲਗਾਉਣਾ ਬਹੁਤ ਹੀ ਜਿਆਦਾ ਗਲਤ ਹੈ। ਉਹਨਾਂ ਕਿਹਾ ਕਿ ਚੀਨ ਐਕਸਪੋਰਟ ਕੀਤੇ ਜਾਣ ਵਾਲੇ ਹਰ ਮੈਡੀਕਲ ਪ੍ਰੋਡੱਕਟ ਦੀ ਕਵਾਲਿਰੀ ਦਾ ਪੂਰਾ ਧਿਆਨ ਰੱਖਦਾ ਹੈ।ਬੇਸ਼ਕ ਚੀਨ ਨੇ ਆਪਣੇ ਪ੍ਰੋਡਕਟ ਨੂੰ ਲੈਕੇ ਇਸ ਤਰਾਂ ਦਾ ਬਿਆਨ ਜਾਰੀ ਕੀਤਾ ਹੈ ਪਰ ਚੀਨ ਤੇ ਥੋੜਾ ਸਮਾਂ ਪਹਿਲਾਂ ਇਹ ਵੀ ਇਲਜ਼ਾਮ ਲੱਗੇ ਹਨ ਕਿ ਉਸਨੇ ਕੁਝ ਦੇਸ਼ਾਂ ਨੂੰ ਮੈਡੀਕਲ ਨਾਲ ਸਬੰਧਤ ਪ੍ਰੋਡਕਟ ਵੇਚੇ ਸਨ ਉਹਨਾਂ ਵਿਚ ਖਾਮੀਆਂ ਪਾਈਆਂ ਗਈਆਂ ਹਨ।ਐਨਾ ਹੀ ਨਹੀਂ ਚੀਨ ਤੇ ਇਲਜ਼ਾਮ ਇਹ ਵੀ ਲੱਗੇ ਹਨ ਕਿ ਚੀਨ ਨੂੰ ਜੋ ਮਾਸਕ ਉਹਨਾਂ ਵੱਲੋਂ ਭੇਜੇ ਗਏ ਸਨ ਉਹ ਲੇਡੀਜ਼ ਅੰਡਰਵੀਅਰ ਦੇ ਬਣੇ ਹੋਏ ਸਨ।ਬੇਸ਼ਕ ਚੀਨ ਕਹਿ ਰਿਹਾ ਹੈ ਕਿ ਰੈਪਿਡ ਟੈਸਟਿੰਗ ਕਿਟਾਂ ਨੂੰ ਆਈਸੀਐਮਆਰ ਨੇ ਅਪਰੂਵ ਕੀਤਾ ਸੀ ਪਰ ਫਿਰ ਵੀ ਚੀਨ ਨੇ ਇਹ ਕਹਿ ਕੇ ਪੱਲਾ ਛੁਡਵਾ ਲਿਆ ਕਿ ਹੋ ਸਕਦਾ ਹੈ ਕਿ ਟੈਸਟਿੰਗ ਕਰਨ ਵਿਚ ਕੋਈ ਗਲਤੀ ਹੋਈ ਹੋਵੇ।

Share This Article
Leave a Comment