ਨਿਊਜ਼ ਡੈਸਕ: ਟੀਵੀ ਦੀ ਮੰਨੀ-ਪ੍ਰਮੰਨੀ ਕਾਮੇਡੀ ਕੁਈਨ ਭਾਰਤੀ ਸਿੰਘ ਦੇ ਘਰ ਜਲਦ ਹੀ ਗੁੱਡ ਨਿਊਜ਼ ਆਉਣ ਵਾਲੀ ਹੈ। ਭਾਰਤੀ ਤੇ ਹਰਸ਼ ਲਿੰਬਾਚੀਆ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।ਬੀਤੀ ਸ਼ਾਮ ਉਸ ਨੇ ਆਪਣੇ ਪ੍ਰੈਗਨੈਂਸੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਖੁਸ਼ਖਬਰੀ ਤੋਂ ਪਹਿਲਾਂ ਉਸ ਦੇ ਇਸ ਟਰਾਂਸਫਾਰਮੇਸ਼ਨ ਤੋਂ ਹਰ ਕੋਈ ਹੈਰਾਨ ਰਹਿ ਗਿਆ ਸੀ।ਉਸ ਨੇ ਕੁਝ ਮਹੀਨਿਆਂ ਵਿੱਚ 15 ਕਿਲੋ ਭਾਰ ਘਟਾ ਲਿਆ ਸੀ।
ਬੀਤੇ ਮਹੀਨੇ ਵਿੱਚ ਭਾਰਤੀ ਸਿੰਘ ਤੇਜ਼ੀ ਨਾਲ ਦੁਬਲੀ ਹੁੰਦੀ ਨਜ਼ਰ ਆ ਰਹੀ ਸੀ । ਪਹਿਲਾਂ ਭਾਰਤੀ ਸਿੰਘ ਦਾ ਵੇਟ 91 ਕਿੱਲੋ ਸੀ ਇਸ ਦੇ ਬਾਅਦ ਉਸ ਨੇ ਇਹ 76 ਕਿੱਲੋ ਤੱਕ ਕਰ ਲਿਆ ਸੀ। ਇਸ ਦੌਰਾਨ ਭਾਰਤੀ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੀ ਡਾਈਟ ਨੂੰ ਕੰਟਰੋਲ ਕਰਕੇ ਹੀ ਭਾਰ ਘਟਾਇਆ ਹੈ।
ਹੁਣ ਭਾਰਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਹੈ।ਇਸ ਦੌਰਾਨ ਹੁਣ ਭਾਰਤੀ ਨੇ ਇਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਰਾਹੀਂ ਭਾਰਤੀ ਨੇ ਨਾ ਸਿਰਫ਼ ਆਪਣੇ ਫੈਨਜ਼ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਬਲਕਿ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਉਸਦਾ ਰੀਐਕਸ਼ਨ ਕਿਹੋ ਜਿਹਾ ਸੀ।
https://www.instagram.com/p/CXTrgwjqsHi/?utm_source=ig_embed&utm_campaign=embed_video_watch_again