ਦੁਬਈ: ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ ਅਜਿਹਾ ਹੀ ਹੋਇਆ ਹੈ ਦੁਬਈ ‘ਚ ਰਹਿਣ ਵਾਲੀ ਭਾਰਤੀ ਮੂਲ ਦੀ ਮਹਿਲਾ ਨਾਲ। ਕੇਰਲਾ ਦੀ ਸਪਨਾ ਨਇਰ ਨਾਮ ਦੀ ਇਸ ਖੁਸ਼ਕਿਸਮਤ ਮਹਿਲਾ ਨੇ ਮਹੀਨਾਵਾਰ ਲਾਟਰੀ ਡਰਾਅ ‘ਚ 32 ਲੱਖ ਅਮਰੀਕੀ ਡਾਲਰ ਯਾਨੀ 22 ਕਰੋੜ ਰੁਪਏ ਜਿੱਤੇ ਹਨ।
ਸਪਨਾ ਨੇ ਕਿਹਾ ਕਿ ਉਹ ਇਸ ਰਕਮ ਦਾ ਇਕ ਹਿੱਸਾ ਗਰੀਬ ਤਬਕੇ ਦੀਆਂ ਔਰਤਾਂ ਦੀ ਸਹਾਇਤਾ ਲਈ ਖਰਚ ਕਰੇਗੀ। ਸਪਨਾ ਆਪਣੇ ਪਤੀ ਅਤੇ 5 ਸਾਲ ਦੀ ਧੀ ਨਾਲ ਅਬੂਧਾਬੀ ‘ਚ ਰਹਿੰਦੀ ਹੈ।
ਸਪਨਾ ਨੇ ਕਿਹਾ ਕਿ ਇੰਨੀ ਵੱਡੀ ਲਾਟਰੀ ਜਿੱਤਣ ਦਾ ਉਸ ਨੂੰ ਪਹਿਲਾਂ ਵਿਸ਼ਵਾਸ ਨਹੀਂ ਸੀ ਹੋ ਰਿਹਾ ਪਰ ਇਨੀਂ ਵੱਡੀ ਰਕਮ ਜਿੱਤਣ ਦੇ ਬਾਵਜੂਦ ਉਹ ਯੂ. ਏ. ਈ. ‘ਚ ਆਪਣੀ ਨੌਕਰੀ ਨੂੰ ਜਾਰੀ ਰਖੇਗੀ। ਦੱਸ ਦਈਏ ਕਿ ਯੂ. ਏ. ਈ. ਦੀ ਇਸ ਸਭ ਤੋਂ ਵੱਡੀ ਅਤੇ ਪੁਰਾਣੀ ਲਾਟਰੀ ਦਾ ਡ੍ਰਾਅ ਹਰ ਮਹੀਨੇ ਅਬੂਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੱਢਿਆ ਜਾਂਦਾ ਹੈ।
ਭਾਰਤੀ ਮੂਲ ਦੀ ਮਹਿਲਾ ਨੇ ਜਿੱਤੀ 32 ਲੱਖ ਅਮਰੀਕੀ ਡਾਲਰ ਦੀ ਲਾਟਰੀ

Leave a Comment
Leave a Comment