ਵੇਰਕਾ : ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਭਾਵੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਦਾ ਸਸਕਾਰ ਤਾ ਹੋ ਗਿਆ ਹੈ ਪਰ ਉਨ੍ਹਾਂ ਦੇ ਸਸਕਾਰ ਨੂੰ ਲੈ ਕੇ ਖੜਾ ਹੋਇਆ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ । ਅੱਜ ਜਿਥੇ ਸਮੂਹ ਰਾਗੀ ਭਾਈਚਾਰੇ ਨੇ ਵੇਰਕਾ ਵਿਚ ਕਿਸੇ ਵੀ ਸਮਾਗਮ ਤੇ ਨਾ ਜਾਣ ਦੀ ਗੱਲ ਕਹਿ ਹੈ ਉਥੇ ਹੀ ਹੁਣ ਭਾਈ ਸਾਹਿਬ ਦਾ ਸਸਕਾਰ ਨਾ ਕਰਨ ਦੇਣ ਵਾਲੀ ਭੀੜ ਦੀ ਅਗਵਾਈ ਕਰਨ ਵਾਲੇ ਹਰਪਾਲ ਸਿੰਘ ਵੇਰਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਬੀਤੀ ਕੱਲ੍ਹ ਦੇ ਵਰਤਾਰੇ ਲਈ ਉਨ੍ਹਾਂ ਨੇ ਪ੍ਰਸਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਹੈ ।
ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਪ੍ਰਸਾਸ਼ਨ ਨੂੰ ਇਹ ਕਿਹਾ ਸੀ ਕਿ ਤੁਹਾਨੂੰ ਸ਼ਹੀਦ ਗੰਜ ਸਮਸ਼ਾਨਘਾਟ ਵਲੋਂ ਅਬਾਦੀ ਜਿਆਦਾ ਹੋਣ ਦੀ ਗੱਲ ਕਹਿ ਕੇ ਸਸਕਾਰ ਤੋਂ ਮਨ ਕਰਾਰ ਦਿੱਤਾ ਗਿਆ ਤਾ ਫਿਰ ਇਥਰ ਕਿ ਜਾਨਵਰ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖਾਲਸਾ ਜੀ ਦਾ ਸਸਕਾਰ ਵੇਰਕਾ ਦੀ ਹੀ ਪੰਚਾਇਤੀ ਜ਼ਮੀਨ ਤੇ ਕੀਤਾ ਗਿਆ ਹੈ । ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਚੁਣਿਆ ਗਿਆ ਹੈ ਅਤੇ ਲੋਕਾਂ ਨੇ ਕਿਹਾ ਸੀ ਕਿ ਇਥੇ ਸਸਕਾਰ ਨਾ ਕਰਨ ਦਿੱਤਾ ਜਾਵੇ ਇਸ ਲਈ ਉਨ੍ਹਾਂ ਨੇ ਪ੍ਰਸਾਸ਼ਨ ਨੂੰ ਸਸਕਾਰ ਤੋਂ ਮਨਾ ਕੀਤਾ ਸੀ। ਇਸ ਮੌਕੇ ਉਨ੍ਹਾਂ ਐਸਜੀਪੀਸੀ ਨੂੰ ਇਸ ਲਈ ਜਿੰਮੇਵਾਰ ਦਸਿਆ ਉਨ੍ਹਾਂ ਕਿਹਾ ਕਿ ਸਸਕਾਰ ਲਈ ਪ੍ਰਬੰਧ ਉਨ੍ਹਾਂ ਵਲੋਂ ਕਰਨਾ ਚਾਹੀਦਾ ਸੀ। ਇਸ ਤੋਂ ਬਾਅਦ ਐਸ ਜੀ ਪੀ ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੇਰਕਾ ਨਿਵਾਸੀਆਂ ਵਲੋਂ ਆਪਣੀ ਗਲਤੀ ਲੁਕਾਉਣ ਲਈ ਅਜਿਹੇ ਬਿਆਨ ਦਿਤੇ ਜਾ ਰਹੇ ਹਨ ।