ਸੰਗਰੂਰ: ਲੱਚਰ ਗਾਇਕੀ ਦਾ ਸੂਬੇ ‘ਚ ਟ੍ਰੈਂਡ ਬਣਕੇ ਚੱਲ ਰਿਹਾ ਹੈ ਕਈ ਜਨਤਕ ਥਾਵਾਂ, ਬੱਸਾਂ ‘ਚ ਸਫਰ ਕਰਦੇ ਸਮੇਂ ਪ੍ਰਸ਼ਾਸਨ ਵਲੋਂ ਲੱਚਰ ਗੀਤਾਂ ‘ਤੇ ਪੂਰਨ ਤੌਰ ਤੇ ਬੈਨ ਲਗਾਇਆ ਹੋਇਆ ਹੈ। ਪਰ ਅੱਜ ਕੱਲ ਚੋਣਾਂ ਦੌਰਾਨ ਇੱਕ ਵੱਖਰਾ ਹੀ ਟ੍ਰੈਂਡ ਬਣਕੇ ਉਭਰ ਰਿਹੈ ਜੋ ਕਿ ਪ੍ਰਚਾਰ ਦੌਰਾਨ ਇਹ ਰਾਜਨੀਤਕ ਆਗੂਆਂ ਕਰਦੇ ਦਿਖਾਈ ਦੇ ਰਹੇ ਹਨ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਭਗਵੰਤ ਮਾਨ ਦੀ ਜੋ ਆਪ ਦੇ ਸਟਾਰ ਪ੍ਰਚਾਰਕ ਦੇ ਨਾਲ ਨਾਲ ਹਲਕਾ ਸੰਗਰੂਰ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤੇ ਆਪਣੇ ਅੰਦਾਜ਼ ‘ਚ ਪ੍ਰਚਾਰ ਕਰਦੇ ਵੀ ਦਿਖਾਈ ਦੇ ਰਹੇ ਹਨ। ਬੇਸ਼ੱਕ ਇਹ ਕਹਿਣਾ ਲਾਜ਼ਮੀ ਹੈ ਕਿ ਭਗਵੰਤ ਮਾਨ ਸਿਆਸਤ ‘ਚ ਦਿੱਗਜਾਂ ਆਗੂਆਂ ਚੋਂ ਗਿਣੇ ਜਾਂਦੇ ਨੇ ਪਰ ਮਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੰਗਰੂਰ ‘ਚ ਕਈ ਥਾਵਾਂ ਤੇ ਮਾਨ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ ਤਾਂ ਮਾਨ ਉਸ ਵਿਰੋਧ ਦਾ ਜਵਾਬ ਇੱਕ ਗਾਣੇ ਦੇ ਰੂਪ ‘ਚ ਦਿਖਾਈ ਦਿੰਦੇ ਹੈ ਤੇ ਆਪਣੇ ਸਾਥੀ ਨੂੰ ਗਾਣਾ ਲਾਉਣ ਦੀ ਅਪੀਲ ਕਰਦੇ ਹਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਂ ਹੈ…
ਦੇਖਣ ਵਾਲੀ ਗੱਲ ਇਹ ਹੈ ਕਿ ਸਮਾਜ ਨੂੰ ਸੁਧਾਰਨ ਦੀ ਗੱਲ ਕਰਨ ਵਾਲੇ ਜੇਕਰ ਇਹੋ ਜੇ ਗੀਤਾਂ ਦਾ ਸਹਾਰਾ ਲੈਕੇ ਚੋਣ ਪ੍ਰਚਾਰ ਕਰਨਗੇ ਤਾਂ ਸਾਡੇ ਸਮਾਜ ਦੇ ਨਾਲ ਨਾਲ ਪ੍ਰਚਾਰ ਕਰਨ ਵਾਲਿਆਂ ਲਈ ਵੀ ਸ਼ਰਮ ਦੀ ਗੱਲ ਹੈ ਕਿੳਂਕਿ ਪਾਰਟੀ ਦਾ ਲੀਡਰ ਉਹਦੇ ਸਮਰਥਕਾਂ ਲਈ ਰੋਲ ਮਾਡਲ ਦਾ ਕੰਮ ਅਦਾ ਕਰਦਾ ਹੈ ਸੋ ਜ਼ਰੂਰਤ ਐ ਜਿੰਨ੍ਹਾਂ ਲੱਚਰ ਗੀਤਾਂ ਦਾ ਸਮਾਜ ‘ਤੇ ਮਾੜਾਂ ਪ੍ਰਭਾਵ ਪੈਂਦਾ ਹੈ ਉਨ੍ਹਾਂ ਨੂੰ ਨਾ ਪਰਮੋਟ ਕੀਤਾ ਜਾਵੇ।
ਭਗਵੰਤ ਮਾਨ ਨੇ ਲੱਚਰ ਗੀਤ ‘ਤੇ ਪਾਇਆ ਭੰਗੜਾ, ਭੜਕੇ ਲੋਕ
Leave a Comment
Leave a Comment