ਭਗਵੰਤ ਮਾਨ ਨੇ ਬਣਾਇਆ 200 ਤੋਂ ਵੱਧ ਪ੍ਰੋਗਰਾਮ ਦਾ ਰਿਕਾਰਡ

TeamGlobalPunjab
2 Min Read

ਨਵੀਂ ਦਿੱਲੀ, ਚੰਡੀਗੜ – ਦਿੱਲੀ ਚੋਣਾਂ ‘ਚ ਭਗਵੰਤ ਮਾਨ ਨੇ 200 ਤੋਂ ਵੱਧ ਜਨ ਸਭਾਵਾਂ, ਪੈਦਲ ਮਾਰਚਾਂ ਅਤੇ ਰੋਡ ਸ਼ੋਅ ਦਾ ਰਿਕਾਰਡ ਬਣਾਇਆ ਹੈ। ਕਰੀਬ 22 ਦਿਨਾਂ ਦੇ ਪ੍ਰਚਾਰ ਦੌਰਾਨ ਭਗਵੰਤ ਮਾਨ ਹਰ ਰੋਜ਼ 8 ਤੋਂ 12 ਪ੍ਰੋਗਰਾਮ ਕਰਨ ਵਾਲੇ ਇਕਲੌਤੇ ਸਟਾਰ ਪ੍ਰਚਾਰਕ ਸਾਬਤ ਹੋਏ। ਜਿਸ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤਰਾਂ ਸਾਰੇ ਹਲਕਿਆਂ ‘ਚ ਚੋਣ ਪ੍ਰਚਾਰ ਕੀਤਾ।

ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਐਮ.ਪੀ ਸਾਧੂ ਸਿੰਘ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਮਾਸਟਰ ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਸੀਨੀਅਰ ਆਗੂ ਕੁਲਦੀਪ ਸਿੰਘ ਧਾਲੀਵਾਲ, ਹਰਚੰਦ ਸਿੰਘ ਬਰਸਟ,  ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਢਿੱਲੋਂ, ਗੈਰੀ ਬੜਿੰਗ, ਗੁਰਦਿੱਤ ਸਿੰਘ ਸੇਖੋਂ, ਡਾ. ਰਵਜੋਤ, ਨਵਦੀਪ ਸਿੰਘ ਸੰਘਾ, ਨਰਿੰਦਰ ਸਿੰਘ ਸ਼ੇਰਗਿੱਲ, ਜਮੀਲ ਉਰ ਰਹਿਮਾਨ, ਕਰਨਵੀਰ ਸਿੰਘ ਟਿਵਾਣਾ, ਗਿਆਨ ਸਿੰਘ ਮੂੰਗੋ, ਗਗਨ ਚੱਢਾ, ਰਾਜ ਲਾਲੀ ਗਿੱਲ, ਜਸਕੀਰਤ ਮਾਨ, ਅਨੂ ਬੱਬਰ, ਜੀਵਨ ਜੋਤ ਕੌਰ, ਰਜਿੰਦਰ ਪਾਲ ਕੌਰ ਛੀਨਾ, ਭੁਪਿੰਦਰ ਕੌਰ, ਡਾ. ਗੁਰਪ੍ਰੀਤ ਨੱਤ, ਹਰਿੰਦਰ ਸਿੰਘ, ਇਕਬਾਲ ਸਿੰਘ, ਗੋਬਿੰਦਰ ਮਿੱਤਲ, ਨੀਲ ਗਰਗ, ਕਮਲ ਗਰਗ ਕੈਨੇਡਾ, ਜਗਤਾਰ ਸਿੰਘ ਸੰਘੇੜਾ, ਸਤਬੀਰ ਵਾਲੀਆ ਸਮੇਤ ਹਲਕਾ ਪ੍ਰਧਾਨ, ਜ਼ਿਲਾ ਪ੍ਰਧਾਨ, ਵਿੰਗਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰ ਨੇ ਦਿੱਲੀ ਚੋਣਾਂ ‘ਚ ‘ਆਪ’ ਦੇ ਪ੍ਰਚਾਰ ਨੂੰ ਸਿਖ਼ਰਾਂ ‘ਤੇ ਪਹੁੰਚਾਉਣ ਲਈ ਦਿਨ ਰਾਤ ਇੱਕ ਕੀਤਾ।

Share this Article
Leave a comment