ਚੰਡੀਗੜ੍ਹ : ਕੋਰੋਨਾ ਵਾਇਰਸ ਦੌਰਾਨ ਸੂਬੇ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਇਸ ਨੂੰ ਦੇਖਦਿਆਂ ਅੱਜ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਨਾਰਾਜ਼ ਦਿਖਾਈ ਦਿੱਤੇ । ਇਸ ਦੌਰਾਨ ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਦੇ ਨਾਲ ਨਾਲ ਬਾਦਲਾਂ ਦੀਆਂ ਬੱਸਾਂ ਤੇ ਵੀ ਸ਼ਬਦੀ ਹਮਲਾ ਕੀਤਾ ।
ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਵਿਚ ਮਾਨ ਨੇ ਕਿਹਾ ਕਿ ਸਾਂਝੇ ਮਤੇ ਰਾਹੀਂ ਪੰਜਾਬ ਨੂੰ ਵਿਸ਼ੇਸ਼ ਵਿੱਤੀ ਪੈਕੇਜ ਲਈ ਕੇਂਦਰ ‘ਤੇ ਦਬਾਅ ਪਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਇਕਠੇ ਹੋਣਾ ਚਾਹੀਦਾ ਹੈ ।
ਮਾਨ ਨਾ ਕਿਹਾ ਕਿ ‘‘ਮੈਂ ਬਾਦਲ ਜੋੜੀ (ਹਰਸਿਮਰਤ-ਸੁਖਬੀਰ), ਭਾਜਪਾ ਦੇ ਸੋਮ ਪ੍ਰਕਾਸ਼ ਅਤੇ ਸੰਨੀ ਦਿਓਲ ਸਮੇਤ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਕੱਠੇ ਹੋ ਕੇ ਪੰਜਾਬ ਲਈ ਮੋਦੀ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਲਈ ਹਰ ਸੰਭਵ ਦਬਾਅ ਬਣਾਈਏ।’’
ਉਨ੍ਹਾਂ ਕਿਹਾ ਕਿ ਸਾਡੀ (ਸੰਸਦ) ਮੈਂਬਰਾਂ ਦੀ ਤਨਖ਼ਾਹ ਬੇਸ਼ੱਕ 30 ਪ੍ਰਤੀਸ਼ਤ ਦੀ ਥਾਂ 50 ਪ੍ਰਤੀਸ਼ਤ ਕੱਟ ਲਈ ਜਾਵੇ ਪਰੰਤੂ ਸੰਸਦਾਂ ਨੂੰ ਲੋਕਾਂ ਦੇ ਵਿਕਾਸ ਲਈ ਮਿਲਦੀ ਐਮਪੀਲੈਡ ਰਾਸ਼ੀ ‘ਤੇ ਰੋਕ ਨਾ ਲੱਗੇ। ਮਾਨ ਨੇ ਪੰਜਾਬ ‘ਚ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦਾਂ ਨੂੰ ਇੱਕ ਤੋਂ ਵੱਧ ਮਿਲਦੀਆਂ ਪੈਨਸ਼ਨਾਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ।
ਮਾਨ ਨੇ ਕਿਹਾ ਕਿ ਹਰਸਿਮਰਤ ਵਲੋਂ ਹਰ ਦਿਨ ਕੇੇਂਦਰ ਤੋਂ ਰੁੁਰੁਪਏ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਟੀਵੀ ਡਿਬੇੇੇਟ ਤੋਂ ਬਿਨਾਂ ਕਿਧਰੇ ਨਜਰ ਨਹੀਂ ਆ ਰਿਹਾ ।
ਭਗਵੰਤ ਮਾਨ ਨੇ ਬਾਦਲਾਂ ਦੀਆਂ ਲਗਜਰੀ ਬੱਸਾਂ ਤੇ ਵਰਦਿਆਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਸ਼ਰਧਾਲੂਆਂ ਅਤੇ ਪੰਜਾਬੀ ਸਟੂਡੈਂਟਸ ਦਾ ਥੋੜ੍ਹਾ ਬਹੁਤ ਵੀ ਖ਼ਿਆਲ ਹੁੰਦਾ ਤਾਂ ਉਹ ਆਪਣੀ ਸੈਂਕੜੇ ਵੋਲਵੋ ਬੱਸਾਂ ਦੀ ਫਲੀਟ ਮਹਾਰਾਸ਼ਟਰ, ਰਾਜਸਥਾਨ ਅਤੇ ਦਿੱਲੀ ਭੇਜ ਕੇ ਇੱਕ ਦਿਨ ‘ਚ ਹੀ ਸਾਰੇ ਪੰਜਾਬੀਆਂ ਨੂੰ ਪੰਜਾਬ ਲਿਆ ਸਕਦਾ ਸੀ।