ਹੁਸ਼ਿਆਰਪੁਰ
ਅਕਾਲੀ ਦਲ ਤੇ ਬੀਜੇਪੀ ਜ਼ੀਰੋ ‘ਤੇ ਆਉਣ ਵਾਲੇ – ਮਾਨ
ਚੋਣਾਂ ‘ਚ ਹੋਈ ਹਾਰ ਲਈ ‘ਆਪ’ ਦੀ ਮੀਟਿੰਗ
ਹਾਰ ਦੇ ਕਾਰਨਾਂ ‘ਤੇ ਹੋਈ ਚਰਚਾ
ਮਾਨ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਲਿਆ ਨਿਸ਼ਾਨੇ ‘ਤੇ
2017 ਦੀਆਂ ਵਿਧਾਨ ਸਭਾ ਚੋਣਾਂ ਦੂਜੀ ਨੰਬਰ ‘ਤੇ ਆਉਣ ਵਾਲੀ ‘ਆਪ’ ਇਹਨਾਂ ਲੋਕ ਸਭਾ ਚੋਣਾਂ ਕਰਾਰ ਹਾਰ ਦਾ ਮੂੰਹ ਦੇਖਣਾ ਪਿਆ। ਪਾਰਟੀ ਪੂਰੇ ਦੇਸ਼ ਭਰ ‘ਚੋਂ ਸਿਰਫ ਸੰਗਰੂਰ ਤੋਂ ਲੋਕ ਸੀਟ ਜਿੱਤ ਸਕੀ, ਇੱਥੋ ਪੰਜਾਬ ਦੇ ‘ਆਪ’ ਦੇ ਪ੍ਰਧਾਨ ਭਗਵੰਤ ਮਾਨ 1 ਲੱਖ ਤੋਂ ਵੱਧ ਵੋਟਾਂ ਦੇ ਫਰਕ ਵਿਰੋਧੀਆਂ ਨੂੰ ਵੱਡੀ ਟੱਕਰ ਦਿੱਤੀ ਐ। ਚਰਚਾ ਚੱਲ ਰਹੀ ਕਿ ਇਹ ਪਾਰਟੀ ਦੀ ਨਹੀਂ ਸਗੋਂ ਭਗਵੰਤ ਮਾਨ ਦੇ ਚਿਹਰੇ ਦੀ ਜਿੱਤ ਹੋਈ ਐ। ਚੋਣਾਂ ‘ਚ ਹੋਈ ਹਾਰ ਦੀ ਸਮੀਖਿਆ ਕਰਨ ‘ਆਪ’ ਹੁਸ਼ਿਆਰਪੁਰ ‘ਚ ਕੋਰ ਦੀ ਕਮੇਟੀ ਮੀਟਿੰਗ ਸੱਦੀ। ਜਿਸ ‘ਚ ‘ਆਪ’ ਦੇ ਵਿਧਾਇਕ ਅਤੇ ਪਾਰਟੀ ਪ੍ਰਧਾਨ ਮਾਨ ਸ਼ਾਮਿਲ ਹੋਏ। ਇਸ ਮੌਕੇ ‘ਤੇ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਦੇ ਹੋੇ ਕਿਹਾ ਕਿ ਸਾਰੇ ਆਹੁਦਿਆਂ ਦੇ ਭੁੱਖੇ ਨੇ।
ਅੱਗੇ ਮਾਨ ਕਿਹਾ ਕਿ ਅਕਾਲੀ ਦਲ ਬੀਜੇਪੀ ਦੋਨੇ 2-2 ਸੀਟਾਂ ‘ਤੇ ਆ ਗਏ ਨੇ ,, ਅਤੇ ਜਲਦ ਹੀ ਜੀਰੋ ‘ਤੇ ਆਉਣ ਵਾਲੇ ਨੇ, ਮਾਨ ਖਹਿਰਾ ‘ਤੇ ਬੋਲਦਿਆ ਕਿਹਾ ਕਿ ਖਹਿਰਾ ਹਰਸਮਿਰਤ ਨੂੰ ਜਿਤਾਉਣ ਲਈ ਬਠਿੰਡਾ ਗਏ ਸੀ।
ਇਸ ਦੇ ਨਾਲ ਹੀ ਮਾਨ ਕਿਹਾ ਕਿ 2022 ਦੀ ਨੀਂਹ ਸੰਗਰੂਰ ਅਤੇ ਬਰਨਾਲਾ ਲੋਕਾਂ ਨੇ ਰੱਖ ਦਿੱਤੀ ਐ , ਤੇ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ।
ਦੱਸ ਦਈਏ 2014 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਪੰਜਾਬ ‘ਚੋਂ 4 ਸੀਟਾਂ ਮਿਲੀਆਂ ਸੀ , ਪਰ ਇਸ ਵਾਰ ‘ਆਪ’ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ‘ਆਪ’ ਆਪਣੀ 1 ਸੀਟ ਤੇ ਹੀ ਜਿੱਤ ਦਰਜ ਕਰ ਸਕੀ ।
https://youtu.be/_FmazaTmroA