ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਸੇਵਾਵਾਂ ਵਿਚ ਆਈਆਂ ਮੁਸ਼ਕਲਾਂ

TeamGlobalPunjab
1 Min Read

 

ਨਵੀਂ ਦਿੱਲੀ : ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਨਾਲ ਸੋਮਵਾਰ ਨੂੰ ਦੇਸ਼ ਵਿੱਚ ਬੈਂਕ ਵਿੱਚ ਚੈੱਕ ਕਲੀਅਰੈਂਸ ਸਣੇ ਹੋਰ ਬੈਂਕ ਸੇਵਾਵਾਂ ਪ੍ਰਭਾਵਿਤ ਹੋਈਆਂ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ) ਦੇ ਸੱਦੇ ’ਤੇ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿਜੀਕਰਨ ਦੇ ਸਰਕਾਰ ਦੇ ਐਲਾਨ ਖ਼ਿਲਾਫ਼ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਯੂਐਫਬੀਯੂ ਨੇ 15 ਅਤੇ 16 ਮਾਰਚ ਨੂੰ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦਾ ਦਾਅਵਾ ਹੈ ਕਿ 10 ਲੱਖ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ। ਯੂਐਫਬੀਯੂ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ 9 ਯੂਨੀਅਨਾਂ ਦਾ ਯੁਨਾਈਟਡ ਫ਼ਰੰਟ ਹੈ। ਇਸ ਦੌਰਾਨ ਨਿਜੀ ਖੇਤਰ ਦੇ ਬੈਂਕਾਂ ਆਈਸੀਆਈਸੀਆਈ, ਐਚਡੀਐਫਸੀ ਅਤੇ ਐਕਸਿਸ ਬੈਂਕ ਦੀਆਂ ਬਰਾਂਚਾਂ ਵਿੱਚ ਕੰਮ ਆਮ ਵਾਂਗ ਜਾਰੀ ਰਿਹਾ। ਨਿਜੀ ਖੇਤਰ ਦੇ ਬੈਂਕ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ।

Share this Article
Leave a comment