ਬੇਰੁਜਗਾਰ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਮੁੱਖ ਮੰਤਰੀ ਨੂੰ ਪਾਈ ਚਿੰਤਾ!

TeamGlobalPunjab
1 Min Read

ਪਟਿਆਲਾ : ਸੂਬੇ ਅੰਦਰ ਅੱਜ ਬੇਰੁਜਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਹਰ ਦਿਨ ਨੌਜ਼ਵਾਨ ਵਰਗ ਨੂੰ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਬੇਰੁਜਗਾਰ ਇਸ ਨੂੰ ਮਾਤਰ ਇਕ ਫੋਕਾ ਦਾਅਵਾ ਦਸਦੇ ਹਨ।ਇਸ ਦੌਰਾਨ ਜੇਕਰ ਗਲ ਬੇਰੁਜਗਾਰ ਅਧਿਆਪਕਾਂ ਦੀ ਕਰੀਏ ਤਾਂ ਹਰ ਦਿਨ ਹੀ ਉਨ੍ਹਾ ਵੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਚ ਪ੍ਰਦਰਸ਼ਨ ਕੀਤੇ ਜਾਂਦੇ ਹਨ।

ਬੀਤੇ ਦਿਨੀਂ ਤਾਂ ਪੁਲਸ ਵਲੋਂ ਉਨ੍ਹਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਬੇਰੁਜ਼ਗਾਰ ਅਧਿਆਪਕਾਂ ਵੱਲੋ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਕ ਬੇਰੁਜ਼ਗਾਰ ਅਧਿਆਪਕ ਨੇ ਕਿਹਾ ਕਿ ਬੀਤੇ ਦਿਨੀਂ ਮੁੱਖ ਸਕੱਤਰ ਵਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੇਰੁਜਗਾਰ ਅਧਿਆਪਕਾਂ ਲਈ ਜਲਦ ਹੀ ਵੱਡੇ ਪੱਧਰ ਤੇ ਅਸਾਮੀਆਂ ਕਢੀਆ ਜਾਣਗੀਆਂ ਪਰ ਹੁਣ ਇਕ ਵਾਰ ਫਿਰ ਕੈਬਨਿਟ ਦੀ ਮੀਟਿੰਗ ਵਿੱਚ ਇਨ੍ਹਾਂ ਬਾਰੇ ਕੋਈ ਐਲਾਨ ਨਹੀਂ ਆਇਆ।ਉਨ੍ਹਾ ਕਿਹਾ ਕਿ 20 ਮਾਰਚ ਨੂੰ ਉਹ ਫਿਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ।

Share this Article
Leave a comment