ਮੁੰਬਈ: ਬਾਲੀਵੁੱਡ ਦੀਆਂ ਹਸੀਨਾਵਾਂ ਆਪਣੇ ਕੁੱਤਿਆਂ ਨੂੰ ਵਾਕ ਕਰਾਉਂਦੀਆਂ ਨਜ਼ਰ ਆਈਆਂ। ਇਸ ਦੌਰਾਨ ਇਨ੍ਹਾਂ ਨੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ, ਮਾਸਕ ਪਾਏ ਹੋਏ ਸਨ ਅਤੇ ਮੀਡੀਆ ਤੋਂ ਵੀ ਦੂਰੀ ਬਣਾਕੇ ਰੱਖੀ। ਜਾਣੋ ਕਹਿੜੀ-ਕਹਿੜੀ ਐਕਟ੍ਰੈਸ ਨੂੰ ਕੀਤਾ ਗਿਆ ਸਪੋਟ:
ਬਾਂਦਰਾ ‘ਚ ਸੌਫੀ ਚੌਧਰੀ ਆਪਣੇ ਕੁੱਤੇ ਨੂੰ ਘੁੰਮਾਉਂਦੀ ਨਜ਼ਰ ਆਈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੌਫੀ ਚੌਧਰੀ ਨੇ ਆਪਣੇ ਕੁੱਤੇ ਦੇ ਵੀ ਸ਼ੂਜ਼ ਪਹਿਨਾਏ ਹੋਏ ਹਨ।
ਆਇਸ਼ਾ ਸ਼ਰਮਾ ਨੂੰ ਵੀ ਆਪਣੇ ਕੁੱਤੇ ਨਾਲ ਦੇਖਿਆ ਗਿਆ। ਆਇਸ਼ਾ ਨੇ ਕੁੱਤੇ ਨੂੰ ਗੋਦੀ ਚੁੱਕਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗਲਬਾਤ ਨਹੀਂ ਕੀਤੀ।
ਨੇਹਾ ਸ਼ਰਮਾ ਨੂੰ ਵੀ ਬਾਂਦਰਾ ‘ਚ ਕੀਤਾ ਗਿਆ ਸਪੋਟ। ਉਹ ਵੀ ਆਪਣੇ ਕੁੱਤੇ ਨਾਲ ਨਜ਼ਰ ਆਈ।