ਬਜਟ ਇਜਲਾਸ ਦੌਰਾਨ ਉੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਮੰਗ

TeamGlobalPunjab
1 Min Read

 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਚੱਲ ਰਿਹਾ ਬਜਟ ਇਜਲਾਸ ਲਗਾਤਾਰ ਹੰਗਾਮੀ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵਿਰੋਧੀਆਂ ਵਲੋਂ ਲਗਾਤਾਰ ਬਿਆਨਬਾਜ਼ੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਵਿਧਾਨ ਸਭਾ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਸਲਾ ਵੀ ਗੂੰਜ ਉੱਠਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾ ਵਲੋਂ ਚੋਣਾਂ ਦੀ ਮੰਗ ਕੀਤੀ ਗਈ । ਜਿਕਰ ਏ ਖਾਸ ਹੈ ਕਿ ਸਰਕਾਰ ਵਲੋਂ ਚੋਣਾਂ ਬਾਬਤ ਅਜੇ ਤਕ ਗੁਰਦੁਆਰਾ ਕਮਿਸ਼ਨ ਨੂੰ ਪੱਤਰ ਨਹੀਂ ਭੇਜਿਆ ਗਿਆ ।

ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋੰ ਵੀ ਇਹ ਮਸਲਾ ਚੁੱਕਿਆ ਗਿਆ ਹੈ। ਦੱਸਣਾ ਲਾਜਮੀ ਹੋ ਜਾਂਦਾ ਹੈ ਕਿ ਸਾਲ 2016 ਤੋਂ ਚੋਣਾਂ ਦਾ ਮਸਲਾ ਲਟਕਦਾ ਆ ਰਿਹਾ ਹੈ। ਉਧਰ ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਵੀ ਚੋਣਾਂ ਕਰਵਾਉਣ ਦੇ ਮੂੜ ਵਿੱਚ ਦਿਖਾਈ ਦੇ ਰਹੀ ਸੀ।

Share this Article
Leave a comment