ਚੰਡੀਗੜ੍ਹ : ਖ਼ਬਰ ਹੈ ਕਿ ਫੇਸਬੁੱਕ ਨੇ ਇਹ ਮੰਨ ਲਿਆ ਹੈ ਕਿ ਡਾਟਾ ਪ੍ਰਾਈਵੇਸੀ ਦੇ ਮਾਮਲੇ ‘ਚ ਫੇਡਰਲ ਟ੍ਰੇਡ ਕਮਿਸ਼ਨ (ਐਫਟੀਸੀ) ਫੇਸਬੁੱਕ ‘ਤੇ 3 ਤੋਂ 5 ਅਰਬ ਡਾਲਰ ਤੱਕ ਦਾ ਜੁਰਮਾਨਾ ਕਰ ਸਕਦਾ ਹੈ। ਦਰਅਸਲ 2011 ‘ਚ ਫੇਸਬੁੱਕ ਨੇ ਐਫਟੀਸੀ ਦੇ ਨਾਲ ਸਮਝੌਤਾ ਕੀਤਾ ਸੀ ਜਿਸ ਤਹਿਤ ਸੋਸ਼ਲ ਮੀਡੀਆ ਸਾਈਟ ਨੂੰ ਡਾਟਾ ਯੂਜਰਸ ਦੀ ਸਹਿਮਤੀ ਨਾਲ ਸ਼ੇਅਰ ਕਰਨ ਦੀ ਸ਼ਰਤ ਰੱਖੀ ਗਈ ਸੀ। ਫੇਸਬੁੱਕ ‘ਤੇ ਹੁਣ ਇਸੇ ਸਮਝੌਤੇ ਨੂੰ ਤੋੜਨ ਦੇ ਦੋਸ਼ ਲਾਏ ਗਏ ਹਨ।
ਉੱਥੇ ਦੂਜੇ ਪਾਸੇ ਫੇਸਬੁੱਕ ਦੇ ਮੁੱਖ ਵਿੱਤੀ ਅਧਿਕਾਰੀ ਡੇਵ ਵੇਨਰ ਨੇ ਕਿਹਾ ਕਿ ਇਹ ਮੁੱਦਾ ਅਜੇ ਤੱਕ ਸੁਲਝਿਆ ਨਹੀਂ ਹੈ। ਇਸ ਲਈ ਐਫਟੀਸੀ ਜੁਰਮਾਨੇ ਦੇ ਤੌਰ ਤੇ ਕਿੰਨੇ ਰੁਪਏ ਵਸੂਲੇਗੀ ਇਹ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ। ਪਰ ਇੱਕ ਅਨੁਮਾਨ ਅਨੁਸਾਰ ਫੇਸਬੁੱਕ ਨੂੰ ਇਸ ਮਾਮਲੇ ‘ਚ ਕਰੀਬ 3 ਤੋਂ 5 ਅਰਬ ਡਾਲਰ ਤੱਕ ਦਾ ਜੁਰਮਾਨਾ ਲਾਇਆ ਸਕਦਾ ਹੈ, ਤੇ ਜੇਕਰ ਫੇਸਬੁੱਕ ਤੋਂ ਇਹ ਜੁਰਮਾਨਾ ਵਸੂਲਿਆ ਜਾਂਦਾ ਹੈ ਤਾਂ ਇਹ ਕੰਪਨੀ ਦੀ ਇੱਕ ਮਹੀਨੇ ਦੀ ਆਮਦਨ ਦੇ ਬਰਾਬਰ ਹੋਵੇਗਾ। ਦੱਸ ਦਈਏ ਕਿ ਕੰਪਨੀ ਨੇ ਸਾਲ 2019 ‘ਚ ਜਿਹੜੀ ਵਿੱਤੀ ਰਿਪੋਰਟ ਜਾਰੀ ਕੀਤੀ ਹੈ ਉਸ ਵਿੱਚ ਇਹ ਗੱਲ ਸਾਫ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ ਫੇਸਬੁੱਕ ਨੇ ਜਨਵਰੀ ਤੋਂ ਮਾਰਚ ਮਹੀਨੇ ਤੱਕ ਦੀ ਤਿਮਾਹੀ ਰਿਪੋਰਟ ‘ਚ 2.4 ਅਰਬ ਡਾਲਰ ਜਿਹੜਾ ਕਿ ਕਰੀਬ 17000 ਕਰੋੜ ਰੁਪਏ ਦਾ ਮੁਨਾਫਾ ਬਣਦਾ ਹੈ। ਇਹ ਮੁਨਾਫਾ ਪਿਛਲੇ ਸਾਲ ਦੀ ਤਿਮਾਹੀ ਰਿਪੋਰਟ ਦੇ ਮੁਕਾਬਲੇ 51 ਫੀਸਦੀ ਘੱਟ ਹੈ। ਕੰਪਨੀ ਵੱਲੋਂ ਡਾਟਾ ਪ੍ਰਾਈਵੇਸੀ ਨਾਲ ਜੁੜੇ ਮਾਮਲੇ ‘ਚ ਕਾਨੂੰਨੀ ਖਰਚ ਲਈ 3 ਅਰਬ ਡਾਲਰ ਅਲੱਗ ਤੋਂ ਰੱਖੇ ਗਏ ਹਨ। ਇਸ ਤੋਂ ਇਲਾਵਾ, ਫੇਸਬੁੱਕ ਦੀ ਸਾਲਾਨਾ ਆਮਦਨ ਆਮਦਨ 16 ਫੀਸਦੀ ਤੋਂ ਵੱਧ ਕੇ 6.42 ਡਾਲਰ ਹੋ ਗਈ ਹੈ, ਜੋ ਕਿ ਪਿਛਲੇ ਸਾਲ ਜਨਵਰੀ-ਮਾਰਚ ਵਿਚ ਇਹ 5.53 ਡਾਲਰ ਸੀ। ਰੋਜ਼ਾਨਾ ਕਿਰਿਆਸ਼ੀਲ ਉਪਭੋਗਤਾਵਾਂ ਦੀ ਗਿਣਤੀ ਅੱਠ ਤੋਂ ਵਧ ਕੇ 1.56 ਅਰਬ ਹੋ ਗਈ ਹੈ।