ਪੰਜਾਬ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕਾਂ ਨੂੰ ਕਿੰਝ ਮਿਲੇਗਾ ਲਾਭ

TeamGlobalPunjab
4 Min Read

ਅਵਤਾਰ ਸਿੰਘ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ -ਕਿਸਾਨ ਲਾਭਪਾਤਰੀਆਂ ਨੂੰ ਸੰਤੁਸਟ ਕਰਨ ਲਈ ਸਾਰੇ ਕਿਸਾਨ ਕਰੈਡਿਟ ਕਾਰਡ ਧਾਰਕਾਂ ਨੂੰ ਇਸ ਨਾਲ ਜੋੜਨ ਦਾ ਨਿਰਣਾ ਲਿਆ ਹੈ। ਪਰ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕ, ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀਆਂ ਨਾਲੋਂ ਕਿਤੇ ਵੱਧ ਹਨ। ਇਸ ਸੰਦਰਭ ਵਿੱਚ ਦੋਵਾਂ ਰਾਜਾਂ ਦੇ ਬੈਂਕ ਅਧਿਕਾਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਧਾਰਕਾਂ ਅਤੇ ਪ੍ਰਧਾਨ ਮੰਤਰੀ -ਕਿਸਾਨ ਲਾਭਪਾਤਰੀਆਂ ਦਾ ਡਾਟਾ ਮਿਲਾਉਣ ਤੇ ਇਨ੍ਹਾਂ ਦੀ ਜਾਂਚ ਕਰਨ ਲਈ ਵੀ ਕਿਹਾ ਹੈ।

ਰਿਪੋਰਟਾਂ ਮੁਤਾਬਿਕ ਇਸ ਵੇਲੇ ਪੰਜਾਬ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕਾਂ ਦੀ ਗਿਣਤੀ 24.06 ਲੱਖ ਜਦਕਿ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ 22.21 ਲੱਖ ਦੇ ਕਰੀਬ ਹਨ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਕਿਸਾਨ ਕਰੈਡਿਟ ਕਾਰਡ ਧਾਰਕਾਂ ਦੀ ਗਿਣਤੀ 23.28 ਲੱਖ ਅਤੇ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ 15.78 ਲੱਖ ਦੇ ਲਗਪਗ ਹਨ। ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਵਿੱਚ 16.17 ਲੱਖ ਲੈਂਡ ਹੋਲਡਿੰਗ ਵਾਲੇ ਕਿਸਾਨ ਹਨ।

ਹਰਿਆਣਾ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕਾਂ ਦੀ ਗਿਣਤੀ ਇਸ ਕਰਕੇ ਵਧ ਹੈ ਕਿਉਂਕਿ ਵਧੇਰੇ ਕਿਸਾਨਾਂ ਨੇ ਬੈਂਕਾਂ ਕੋਲੋਂ ਕਰਜ਼ਾ ਲਿਆ ਹੋਇਆ ਹੈ।

- Advertisement -

ਪੰਜਾਬ ਅਤੇ ਹਰਿਆਣਾ ਸਥਿਤ ਬੈਂਕਾਂ ਨੂੰ ਕਿਸਾਨ ਕਰੈਡਿਟ ਕਾਰਡ ਧਾਰਕਾਂ ਦੀ ਅਤੇ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ ਦੀ ਜਾਂਚ ਕਰਨ ਤੇ ਇਨ੍ਹਾਂ ਦਾ ਡਾਟਾ ਮਿਲਾਉਣ ਲਈ ਕਿਹਾ ਗਿਆ ਹੈ। ਰਿਪੋਰਟਾਂ ਅਨੁਸਾਰ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ ਕੋਲ ਕਿਸਾਨ ਕਰੈਡਿਟ ਕਾਰਡ ਨਹੀਂ ਹੈ ਤਾਂ ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ।

ਕਿਸਾਨ ਕਰੈਡਿਟ ਕਾਰਡ ਜਾਰੀ ਹੋਣ ਨਾਲ ਸਾਰੇ ਯੋਗ ਕਿਸਾਨਾਂ ਨੂੰ ਘਟ ਸਮੇਂ ਲਈ ਫ਼ਸਲਾਂ ਅਤੇ ਪਸ਼ੂਆਂ/ਮੱਛੀ ਪਾਲਣ ਵਾਲੇ ਧੰਦਿਆਂ ਵਾਸਤੇ ਸਮੇਂ ਸਿਰ ਕਰਜ਼ਾ ਮੋੜਨ ‘ਤੇ ਸਿਰਫ 4 ਫ਼ੀਸਦ ਵਿਆਜ ਦੇਣਾ ਪਵੇਗਾ।

ਪੰਜਾਬ ਵਾਂਗ ਉੱਤਰੀ ਰਾਜਾਂ ਵਿੱਚ ਬਹੁਤੇ ਪਰਿਵਾਰ ਜ਼ਮੀਨ ਦਾ ਇੰਤਕਾਲ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਂ ਕਰ ਦਿੰਦੇ ਹਨ। ਪਿਛਲੇ ਪੰਜ ਸਾਲਾਂ ਵਿੱਚ ਪਰਿਵਾਰ ਅਤੇ ਲੈਂਡ ਹੋਲਡਿੰਗ ਦੁਗਣਾ ਹੋਣ ਕਰਕੇ ਕਿਸਾਨ ਕਰੈਡਿਟ ਕਾਰਡ ਧਾਰਕਾਂ ਦੀ ਗਿਣਤੀ ਦੁਗਣੀ ਹੋ ਗਈ।

ਹਾਲ ਹੀ ਵਿੱਚ ਬੈਂਕ ਅਧਿਕਾਰੀਆਂ ਦੀ ਹੋਈ ਮੀਟਿੰਗ ਵਿੱਚ ਜ਼ਿਲਾ ਪੱਧਰੀ ਮੈਨੇਜਰਾਂ ਨੂੰ ਕਿਹਾ ਗਿਆ ਕਿ ਖੇਤੀ ਵਿਭਾਗ ਅਤੇ ਮਾਲ ਮਹਿਕਮੇ ਦੇ ਸਹਿਯੋਗ ਨਾਲ ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਜਾਣ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਸਰਕਾਰਾਂ ਤੇ ਬੈਂਕ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਸਾਰੇ ਕਿਸਾਨਾਂ ਦੀ ਸੂਚੀ ਤਿਆਰ ਕਰੇ ਜਿਨ੍ਹਾਂ ਕਿਸਾਨਾਂ ਕੋਲ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ ਕਰੈਡਿਟ ਕਾਰਡ ਨਹੀਂ ਹਨ ਅਤੇ ਇਸ ਲਈ ਸਬੰਧਤ ਵਿਭਾਗਾਂ ਜਿਨ੍ਹਾਂ ਵਿੱਚ ਖੇਤੀ ਵਿਭਾਗ, ਪਸ਼ੂ ਪਾਲਣ, ਪੰਚਾਇਤ ਅਤੇ ਪੇਂਡੂ ਵਿਕਾਸ ਪੰਚਾਇਤ ਸਕੱਤਰ ਨੂੰ ਨਾਲ ਜੋੜਿਆ ਜਾਵੇ।

- Advertisement -

ਮੌਜੂਦਾ ਦੌਰ ਵਿੱਚ ਕਿਸਾਨ ਕਰੈਡਿਟ ਕਾਰਡ ਨਾਲ ਘਟ ਵਿਆਜ਼ ਵਾਲੇ ਕਿਸਾਨਾਂ ਜਿਨ੍ਹਾਂ ਵਿੱਚ ਪਸ਼ੂ ਪਾਲਣ ਧੰਦਿਆਂ ਨੂੰ ਵੀ ਜੋੜ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਨਵੇਂ ਕਿਸਾਨ ਕਰੈਡਿਟ ਕਾਰਡ ਜਾਰੀ ਕਰਕੇ ਉਨ੍ਹਾਂ ਨੂੰ ਲਾਭ ਨਾਲ ਜੋੜਿਆ ਜਾਵੇ।

ਕਿਸਾਨ ਕਰੈਡਿਟ ਕਾਰਡ ਤੋਂ ਇਲਾਵਾ ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀ ਕਿਸਾਨਾ ਨੂੰ ਵਧੇਰੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਯੋਗ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸੁਰਕ੍ਸ਼ਾ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹ ਸਕੀਮਾਂ ਦੁਰਘਟਨਾ ਬੀਮਾ, ਅਤੇ ਜੀਵਨ ਬੀਮਾ ਜਿਸ ਦਾ ਪ੍ਰੀਮੀਅਮ ਕ੍ਰਮਵਾਰ 12 ਅਤੇ 330 ਰੁਪਏ ਹੈ, ਇਸ ਵਿੱਚ ਦੋ ਲੱਖ ਬੀਮਾ ਕਵਰਡ ਹੈ।

Share this Article
Leave a comment