ਪੰਜਾਬ ਦੇ ਕਿਸ ਸ਼ਹਿਰ ‘ਚੋਂ ਲਾਪਤਾ ਹੋਏ ਸਭ ਤੋਂ ਵੱਧ ਬੱਚੇ

TeamGlobalPunjab
2 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਪਿਛਲੇ ਦਿਨੀਂ ਆਈਆਂ ਚਿੰਤਾਜਨਕ ਰਿਪੋਰਟਾਂ ‘ਤੇ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉਪਰ ਸਵਾਲ ਖੜ੍ਹੇ ਹੁੰਦੇ ਹਨ ਕਿ ਸਾਲ 2013 ਤੋਂ 1,491 ਲਾਪਤਾ ਜਾਂ ਅਗਵਾ ਹੋਏ 18 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਲੱਭਣ ਵਿੱਚ ਪੁਲਿਸ ਨਾਕਾਮ ਰਹੀ ਹੈ, ਇਨ੍ਹਾਂ ਵਿੱਚ ਜ਼ਿਆਦਾ ਕੁੜੀਆਂ ਸ਼ਾਮਿਲ ਹਨ।

ਲਾਪਤਾ ਜਾਂ ਅਗਵਾ ਹੋਣ ਵਾਲੇ ਬੱਚਿਆਂ ਦੀ ਵਿੱਚ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਅੰਕੜੇ ਸਭ ਤੋਂ ਉਪਰ 319 ਹਨ, ਦੂਜੇ ਨੰਬਰ ‘ਤੇ ਮੁਕਤਸਰ ਵਿੱਚ 128, ਜਲੰਧਰ ਸਿਟੀ ਵਿੱਚ 107, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਚ 99, ਅੰਮ੍ਰਿਤਸਰ ਸਿਟੀ ਅਤੇ ਤਰਨ ਤਾਰਨ ਵਿੱਚ (ਦੋਵਾਂ ਵਿੱਚ 81-81), ਫਿਰੋਜ਼ਪੁਰ ਵਿੱਚ 71, ਸੰਗਰੂਰ ਵਿੱਚ 65 ਅਤੇ ਪਟਿਆਲਾ ਵਿੱਚ 64 ਲਾਪਤਾ ਹੋਣ ਵਾਲੇ ਬੱਚੇ ਸ਼ਾਮਿਲ ਹਨ। ਗੁਰਦਸਪੂਰ ਜ਼ਿਲੇ ਵਿਚੋਂ ਕੋਈ ਬੱਚਾ ਲਾਪਤਾ ਜਾਂ ਅਗਵਾ ਹੋਣ ਦੀ ਖਬਰ ਨਹੀਂ ਹੈ।

ਰਿਪੋਰਟਾਂ ਮੁਤਾਬਿਕ ਉਪਰੋਕਤ ਅੰਕੜੇ ਸੂਚਨਾ ਅਧਿਕਾਰ ਦੇ ਸਰਗਰਮ ਕਾਰਕੁਨ ਰੋਹਿਤ ਸੱਭਰਵਾਲ ਵਲੋਂ ਚੰਡੀਗੜ੍ਹ ਸਥਿਤ ਡਾਇਰੈਕਟਰ ਜਨਰਲ ਪੁਲਿਸ ਦੇ ਦਫਤਰ ਤੋਂ ਇਕੱਤਰ ਕੀਤੇ ਗਏ ਹਨ। ਸੱਭਰਵਾਲ ਵੱਲੋਂ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਕੋਲ ਅਰਜ਼ੀ ਦੇ ਕੇ ਪੁਲਿਸ ਨੂੰ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਜਾਵੇ।

- Advertisement -

ਇਸ ਸ਼ਿਕਾਇਤ ਵਿੱਚ ਉਸ ਦਾ ਕਹਿਣਾ ਹੈ ਕਿ ਉਸ ਨੇ ਡੀ ਜੀ ਪੀ ਦਫਤਰ ਚੰਡੀਗੜ੍ਹ ਤੋਂ ਨਾਬਾਲਗ ਬੱਚਿਆਂ ਦੇ ਅਗਵਾ ਅਤੇ ਗੁੰਮ ਹੋਣ ਦੇ ਹਰ ਸਾਲ ਦੇ ਵੇਰਵੇ ਮੰਗੇ ਸਨ। ਇਨ੍ਹਾਂ ਵਿਚੋਂ ਕਿੰਨੇ ਪੁਲਿਸ ਨੇ ਲੱਭੇ ਅਤੇ ਕਿੰਨੇ ਅਜੇ ਲਾਪਤਾ ਹਨ। ਪਰ ਡਾਇਰੈਕਟਰ ਜਨਰਲ ਪੁਲਿਸ ਦੇ ਦਫਤਰ ਤੋਂ 2013 ਤੋਂ 31, ਅਕਤੂਬਰ 2019 ਤਕ ਪ੍ਰਾਪਤ ਅੰਕੜਿਆਂ ਵਿੱਚ ਕੁੱਲ 8,432 ਬੱਚੇ ਗੁੰਮ ਜਾਂ ਲਾਪਤਾ ਹੋਏ ਜਿਨ੍ਹਾਂ ਵਿਚੋਂ 6,941 ਪੁਲਿਸ ਵੱਲੋਂ ਬਰਾਬਦ ਕਰ ਲਏ ਗਏ ਹਨ।
ਇਨ੍ਹਾਂ ਵਿੱਚੋਂ 1,491 ਬੱਚੇ ਅਜੇ ਵੀ ਲਾਪਤਾ ਹਨ।

ਪੁਲਿਸ ਵਲੋਂ 8,432 ਵਿਚੋਂ ਬਰਾਮਦ ਕੀਤੇ ਗਏ ਬੱਚਿਆਂ ਵਿੱਚ 6,118 ਲੜਕੀਆਂ ਅਤੇ 2,314 ਲੜਕੇ ਸ਼ਾਮਿਲ ਸਨ। ਪਰ ਪੁਲਿਸ ਵਲੋਂ 5,106 ਲੜਕੀਆਂ ਅਤੇ 1,835 ਲੜਕੇ ਬਰਾਮਦ ਕਰ ਲਏ ਗਏ ਹਨ। ਕਮਿਸ਼ਨ ਨੇ ਪੁਲਿਸ ਨੂੰ ਬੱਚਿਆਂ ਨੂੰ ਲੱਭਣ ਵਿੱਚ ਅਸਫਲਤਾ ‘ਤੇ ਸਵਾਲ ਖੜੇ ਕੀਤੇ ਅਤੇ ਲਾਪਤਾ ਬੱਚਿਆਂ ਦਾ ਛੇਤੀ ਪਤਾ ਲਗਾਉਣ ਦੀ ਹਦਾਇਤ ਕੀਤੀ ਹੈ।

Share this Article
Leave a comment