ਲੁਧਿਆਣਾ: ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਤੇ ਰਾਜ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਵਲੋਂ ਅੱਜ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਜਾਇਜ਼ਾ ਲੈਂਦਿਆਂ ਪੂਰੇ ਪੰਜਾਬ ਵਿਚ ਹਾਈ ਅਰਲਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਜਮ ਤੋਂ ਕੰਮ ਲੈਣ ਤਾਂ ਜੋ ਪੰਜਾਬ ਦੀ ਪੁਲਿਸ ਸੂਬੇ ਦੀ ਅਮਨ ਕਾਨੂੰਨ ਲਈ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਅਣਸੁਖਾਵੀਂ ਘਟਨਾ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਅੱਜ ਸਵੇਰੇ ਜ਼ਿਲ੍ਹਾ ਅਦਾਲਤ ਵਿੱਚ ਵੀਰਵਾਰ ਅਚਾਨਕ ਧਮਾਕਾ ਹੋ ਗਿਆ, ਜਿਸ ਪਿੱਛੋਂ ਅਚਾਨਕ ਲੋਕਾਂ ਵਿੱਚ ਹਫਤਾ-ਦਫੜੀ ਮੱਚ ਗਈ। ਭਿਆਨਕ ਧਮਾਕੇ ਕਾਰਨ ਇਮਾਰਤ ਦਾ ਮਲਬਾ ਡਿੱਗ ਗਿਆ, ਜਿਸ ਹੇਠ ਕਈ ਲੋਕ ਦੱਬੇ ਗਏ। ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।