ਪੰਜਾਬ ‘ਚ ਸ਼ਰਾਬ ਪੀਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ: ਸਰਵੇ

Prabhjot Kaur
2 Min Read

ਚੰਡੀਗੜ੍ਹ: ਨੈਸ਼ਨਲ ਡਰਗ ਡਿਪੇਂਡੇਂਸ ਟਰੀਟਮੈਂਟ ਸੈਂਟਰ (AIIMS) ਵਿੱਚ ਕੀਤੇ ਗਏ ਇੱਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ 10 – 17 ਦੀ ਉਮਰ ਦੇ 1.2 ਲੱਖ ਬੱਚੇ ਸ਼ਰਾਬ ਪੀਂਦੇ ਹਨ। ਮੈਗਨਿਟਿਊਡ ਆਫ ਸਬਸਟੈਂਸ ਅਬਿਊਜ਼ ਇਨ ਇੰਡੀਆ ਨਾਮ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸਭ ਤੋਂ ਜ਼ਿਆਦਾ ਬੱਚੇ ਪੰਜਾਬ ਵਿੱਚ ਹੀ ਸ਼ਰਾਬ ਦੀ ਗ੍ਰਿਫਤ ਵਿੱਚ ਹਨ । ਇਹਨਾਂ ਦੀ ਗਿਣਤੀ ਨੈਸ਼ਨਲ ਐਵਰੇਜ 40 , 000 ਤੋਂ ਤਿੰਨ ਗੁਣਾ ਜ਼ਿਆਦਾ ਹੈ ।

ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸ਼ਰਾਬ ਨਾਲ ਜੁੜੇ ਡਿਸਆਰਡਰਸ ਨਾਲ ਪੀੜਤ 37 ਲੋਕਾਂ ਵਿੱਚੋਂ ਇੱਕ ਅਤੇ ਡਰਗਸ ਦੇ ਡਿਸਆਰਡਰਸ ਨਾਲ ਪੀੜਤ 20 ਲੋਕਾਂ ‘ਚੋਂ ਇੱਕ ਵਿਅਕਤੀ ਨੂੰ ਇਲਾਜ ਹੀ ਨਹੀਂ ਮਿਲ ਪਾਉਂਦਾ। ਖੋਜਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਆਪਣੀ ਨੀਤੀਆਂ ਬਦਲਣ ਦੀ ਜ਼ਰੂਰਤ ਹੈ। ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਕਈ ਮੈਡੀਕਲ ਪਰੇਸ਼ਾਨੀਆਂ ਵੀ ਹੋ ਰਹੀਆਂ ਹਨ। ਪੰਜਾਬ ਤੋਂ ਹਰ ਸਾਲ ਪੈਂਕਰਿਐਟਾਇਟਿਸ ਨਾਲ ਪੀੜਤ ਕਰੀਬ 150 ਮਰੀਜ ਪੀਜੀਆਈ ਆਉਂਦੇ ਹਨ।

ਸਰਵੇ ਦੇ ਪ੍ਰਮੁੱਖ ਖੋਜਕਾਰ ਅਤੁਲ ਅੰਬੇਡਕਰ ਨੇ ਦੱਸਿਆ, ਅਸੀਂ ਦੇਖਿਆ ਹੈ ਕਿ ਇੱਕ ਚੀਜ ਦੀ ਸਪਲਾਈ ਬੰਦ ਹੋਣ ਨਾਲ ਪੀੜਤ ਵਿਅਕਤੀ ਕਿਸੇ ਹੋਰ ਚੀਜ ਦੀ ਭੈੜੀ ਆਦਤ ਫੜ ਲੈਂਦਾ ਹੈ। ਇਸ ਹਾਲਤ ਤੋਂ ਉਦੋਂ ਬਚਿਆ ਜਾ ਸਕਦਾ ਹੈ ਜਦੋਂ ਇਨ੍ਹਾਂ ਲੋਕਾਂ ਨੂੰ ਮੁਲਜਮਾਂ ਦੀ ਤਰ੍ਹਾਂ ਨਹੀਂ ਸਗੋਂ ਮਰੀਜਾਂ ਦੀ ਤਰ੍ਹਾਂ ਟਰੀਟ ਕੀਤਾ ਜਾਵੇ।

Share this Article
Leave a comment