ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਮਾਮਲੇ ‘ਚ ਲੱਖਾ ਸਿਧਾਣਾ ਤੇ ਵੱਖ-ਵੱਖ ਧਾਰਾਵਾਂ ਸਮੇਤ 307 ਦਾ ਪਰਚਾ ਦਰਜ

TeamGlobalPunjab
1 Min Read

ਤਰਨਤਾਰਨ: ਬੀਤੇ ਦਿਨ 15 ਲੋਕਾਂ ਨੇ ਪੰਜਾਬੀ ਮਾਡਲ ਸੋਨੀ ਮਾਨ ਦੇ ਘਰ ਬਾਹਰ ਜਾ ਕੇ ਉਸਦੇ ਪਰਿਵਾਰ ਅਤੇ ਸਾਥੀ ਰਣਧੀਰ ਬਾਠ  ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।ਇਸ ਘਟਨਾ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਸੋਨੀ ਮਾਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਹਰਕਤ ਦੇ ਪਿੱਛੇ ਕਿਸਾਨ ਸੰਘਰਸ਼ ਦੌਰਾਨ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ ‘ਤੇ ਲਾਇਆ ਹੈ। ਸੋਨੀ ਮਾਨ ਅਨੁਸਾਰ 5 ਦਸੰਬਰ ਨੂੰ ਰਿਲੀਜ਼ ਹੋਏ ਉਸਦੇ ਗੀਤ ਤੋਂ ਲੱਖਾ ਸਿਧਾਣਾ ਨੂੰ ਇਤਰਾਜ਼ ਸੀ। ਜਿਸ ਤੋਂ ਬਾਅਦ ਇਸ ਗਾਣੇ ਨੂੰ ਡਲੀਟ ਕਰਨ ਲਈ ਲੱਖਾ ਸਿਧਾਨਾ ਵੱਲੋਂ ਧਮਕੀਆਂ ਮਿਲ ਰਹੀਆਂ ਸਨ।

Share this Article
Leave a comment