ਸ਼ਾਹੀ ਪਿਆਰ, ਸ਼ਾਹੀ ਵਿਆਹ ਤੋਂ ਬਾਅਦ ਹੁਣ ਬ੍ਰਿਟੇਨ ‘ਚ ਸਭ ਦੀਆਂ ਨਜ਼ਰਾਂ ਸ਼ਾਹੀ ਪਰਿਵਾਰ ‘ਚ ਜਨਮ ਲੈਣ ਵਾਲੇ ਬੱਚੇ ‘ਤੇ ਹੈ। ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕੇਲ ਗਰਭਵਤੀ ਹੈ ਤੇ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪਰ ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਸ਼ਾਹੀ ਪਰਿਵਾਰ ਦਾ ਡਾਕਟਰ ਮੇਗਨ ਦੀ ਡਿਲੀਵਰੀ ਨਹੀਂ ਕਰੇਗਾ।
ਜੀ ਹਾਂ, ਮੇਗਨ ਦਾ ਕਹਿਣਾ ਹੈ, “ਮੈਂ ਨਹੀਂ ਚਾਹੁੰਦੀ ਕਿ ਸੂਟ-ਬੂਟ ਪਹਿਣਨ ਵਾਲਾ ਕੋਈ ਵਿਅਕਤੀ ਮੇਰੀ ਡਿਲੀਵਰੀ ਕਰੇ। ਮੈਂ ਆਪਣੇ ਲਈ ਇੱਕ ਮਹਿਲਾ ਡਾਕਟਰ ਦੀ ਟੀਮ ਨੂੰ ਚੁਣ ਲਿਆ ਹੈ ਅਤੇ ਉਹ ਮੇਰੀ ਡਿਲੀਵਰੀ ਕਰਾਉਣਗੇ।”
ਮੇਗਨ ਦੇ ਇਸ ਫੈਸਲੇ ਨਾਲ ਲੰਦਨ ਦੇ ਸਾਹੀ ਪਰਿਵਾਰ ਦੀ ਸਾਲਾਂ ਪੁਰਾਣੀ ਪਰੰਪਰਾ ਟੁੱਟ ਗਈ ਹੈ। ਸ਼ਾਹੀ ਪਰਿਵਾਰ ‘ਚ ਫੇਮ ਗਾਈਨੋਕੋਲਿਜਿਸਟ ਐਲਨ ਫੋਰਿੰਗ ਅਤੇ ਗਾਏ ਥੋਰਪੇ-ਬੀਸਟਨ ਜਿਹੇ ਮਾਹਰ ਡਾਕਟਰ ਹਨ। ਗਾਏ ਨੇ ਦੁਨੀਆ ਦੇ ਹੁਣ ਤਕ ਦੇ ਸਭ ਤੋਂ ਜੋਖਮ ਭਰੇ ਜਣੇਪੇ ਕਰਵਾਏ ਹਨ। ਇਸ ਦੇ ਨਾਲ ਹੀ 37 ਸਾਲਾ ਮੇਗਨ ਲਈ ਵਿੰਡਸਰ ਦੇ ਨੇੜ੍ਹੇ ਨਵਾਂ ਹਸਪਤਾਲ ਵੀ ਦੇਖਿਆ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਲੰਦਨ ਦੇ ਸ਼ਾਹੀ ਪਰਿਵਾਰ ਦਾ ਬੱਚਾ ਪ੍ਰਿੰਸੇਸ ਪੇਡਿੰਗਟਨ ਦੇ ਸੇਂਟ ਮੈਰੀ ਹਸਪਤਾਲ ‘ਚ ਬੱਚੇ ਨੂੰ ਜਨਮ ਨਹੀਂ ਦੇਵੇਗੀ।