ਪ੍ਰਾਦੇਸ਼ਿਕ ਜਨਸੰਪਰਕ ਬਿਊਰੋ ਵੱਲੋਂ ਟੀਕਾਕਰਣ ਮੋਬਾਇਲ ਜਾਗਰੂਕਤਾ ਮੁਹਿੰਮ ਸ਼ੁਰੂ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਪ੍ਰਾਦੇਸ਼ਿਕ ਜਨਸੰਪਰਕ ਬਿਊਰੋ (ਆਰਓਬੀ), ਚੰਡੀਗੜ੍ਹ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਲੋਕਾਂ ਨੂੰ ਕੋਵਿਡ -19 ਟੀਕਾਕਰਣ ਬਾਰੇ ਪ੍ਰੇਰਿਤ ਕਰਨ ਲਈ ਆਪਣਾ ਪੰਜ ਦਿਨਾਂ ਮੋਬਾਇਲ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ। ਅਭਿਯਾਨ ਦੀ ਸ਼ੁਰੂਆਤ ਕੇਂਦਰੀਯ ਸਦਨ, ਚੰਡੀਗੜ੍ਹ ਤੋਂ ਰਵੀ ਕਾਂਤ ਸ਼ਰਮਾ, ਮੇਅਰ, ਨਗਰ ਨਿਗਮ ਚੰਡੀਗੜ੍ਹ (ਐੱਮਸੀਸੀ) ਅਤੇ ਮਹੇਸ਼ਇੰਦਰ ਸਿੱਧੂ, ਸੀਨੀਅਰ ਡਿਪਟੀ ਮੇਅਰ ਦੁਆਰਾ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਗਈ। ਇਸ ਮੌਕੇ ਐਡੀਸ਼ਨਲ ਡਾਇਰੈਕਟਰ ਜਨਰਲ, ਚੰਡੀਗੜ੍ਹ ਖੇਤਰ ਸ਼੍ਰੀਮਤੀ ਦੇਵਪ੍ਰੀਤ ਸਿੰਘ ਹੋਰ ਅਧਿਕਾਰੀ ਮੌਜੂਦ ਸਨ।

ਵੈਨ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ, ਮੇਅਰ ਨੇ ਕੇਂਦਰੀ ਸਦਨ ਵਿੱਚ ਸੰਮੇਲਨ ਹਾਲ ਦਾ ਵੀ ਦੌਰਾ ਕੀਤਾ, ਜਿੱਥੇ ਪ੍ਰਾਦੇਸ਼ਿਕ ਜਨਸੰਪਰਕ ਬਿਊਰੋ, ਚੰਡੀਗੜ੍ਹ ਦੁਆਰਾ ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਦਿਨਾਂ ਮੁਫ਼ਤ ਟੀਕਾਕਰਣ ਕੈਂਪ ਆਯੋਜਿਤ ਕੀਤਾ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਸ਼ਹਿਰ ਦੇ ਨਿਵਾਸੀਆਂ ਨੂੰ ਟੀਕਿਆਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਮੋਬਾਇਲ ਜਾਗਰੂਕਤਾ ਵੈਨ ਨਿਸ਼ਚਿਤ ਰੂਪ ਨਾਲ ਉਨ੍ਹਾਂ ਨੂੰ ਕੋਵਿਡ ਟੀਕਾਕਰਣ ਲਈ ਪ੍ਰੇਰਿਤ ਕਰੇਗੀ ।

ਪੰਜ ਦਿਨਾਂ ਮੋਬਾਇਲ ਜਾਗਰੂਕਤਾ ਅਭਿਯਾਨ 12 ਜੁਲਾਈ ਤੋਂ 16 ਜੁਲਾਈ 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਅਭਿਯਾਨ ਦੀ ਅਵਧੀ ਦੇ ਦੌਰਾਨ, ਜਾਗਰੂਕਤਾ ਵੈਨ ਚੰਡੀਗੜ੍ਹ ਦੇ ਕਈ ਸੈਕਟਰਾਂ ਦੇ ਨਾਲ – ਨਾਲ ਸਾਰੇ ਗ੍ਰਾਮੀਣ ਖੇਤਰਾਂ ਅਤੇ ਕਾਲੋਨੀਆਂ ਨੂੰ ਕਵਰ ਕਰੇਗੀ। ਇਸ ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ, ਆਰਓਬੀ, ਚੰਡੀਗੜ੍ਹ ਦੇ ਕਲਾਕਾਰਾਂ ਦੁਆਰਾ ਸੁਖਨਾ ਝੀਲ ‘ਤੇ ਸ਼ਾਮ ਨੂੰ ਇੱਕ ਨੁੱਕੜ ਨਾਟਕ ਦਾ ਵੀ ਆਯੋਜਨ ਕੀਤਾ ਜਾਵੇਗਾ ।

Share this Article
Leave a comment