ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਿੱਜੀ ਹਸਪਤਾਲਾਂ ਵੱਲੋਂ ਓਪੀਡੀ ਅਤੇ ਹਸਪਤਾਲ ਬੰਦ ਕਰਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੜ ਸਿਹਤ ਸੇਵਾਵਾਂ ਚਾਲੂ ਨਾ ਕਰਨ ਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਹਸਪਤਾਲ ਬੰਦ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਤੇ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਇਸ ਦੀ ਪੜਤਾਲ ਕਰਨ ਨੂੰ ਕਿਹਾ ਹੈ ।
ਕੈਪਟਨ ਨੇ ਕਿਹਾ ਕਿ ਜੇਕਰ ਔਖੇ ਸਮੇਂ ਵਿੱਚ ਹਸਪਤਾਲਾਂ, ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਸਿਹਤ ਸੇਵਾਵਾਂ ਕਿਥੋ ਮਿਲਣਗੀਆਂ। ਕੈਪਟਨ ਨੇ ਕਿਹਾ ਕਿ ਫੌਜ ਵਿੱਚ ਜੰਗ ਸਮੇਂ ਔਖੇ ਸਮੇਂ ਭੱਜਣ ਨੂੰ ਭਗੌੜਾ ਕਿਹਾ ਜਾਂਦਾ ਹੈ ਤੇ ਭਗੌੜੇ ਵਿਅਕਤੀ ਦੇ ਗੋਲੀ ਮਾਰਨ ਦੇ ਹੁਕਮ ਹੁੰਦੇ ਹਨ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਹਸਪਤਾਲ ਨਾ ਖੋਲ੍ਹੇ ਤਾਂ ਉਨ੍ਹਾਂ ਨੂੰ ਭਵਿੱਖ ਵਿਚਹਸਪਤਾਲ ਖੋਲ੍ਹਣ ਦੀ ਬਿਲਕੁਲ ਵੀ ਆਗਿਆ ਨਹੀਂ ਦਿੱਤੀ ਜਾਵੇਗੀ ।