ਪੁਲਿਸ ਸਕਿਓਰਿਟੀ ਲੈਣ ਲਈ ਸ਼ਿਵ ਸੈਨਾ ਆਗੂ ਨੇ ਰਚੀ ਸੀ ਹਮਲੇ ਦੀ ਝੂਠੀ ਕਹਾਣੀ

TeamGlobalPunjab
1 Min Read

ਲੁਧਿਆਣਾ: ਢੰਡਾਰੀ ਏਰੀਆ ਵਾਸੀ ਸ਼ਿਵ ਸੈਨਾ ਆਗੂ ਨਰਿੰਦਰ ਭਾਰਦਵਾਜ ਨੂੰ ਸਕਿਓਰਿਟੀ ਲੈਣ ਲਈ ਖੁਦ ‘ਤੇ ਹਮਲੇ ਦੀ ਝੂਠੀ ਕਹਾਣੀ ਰਚਣਾ ਮਹਿੰਗਾ ਪੈ ਗਿਆ ਹੈ। ਪੁਲਿਸ ਨੇ ਹਮਲੇ ਦੀ ਸ਼ਿਕਾਇਤ ਦੀ ਜਾਂਚ ਤੋਂ ਛੇ ਦਿਨ ਬਾਅਦ ਉਸ ਸ਼ਿਵ ਸੈਨਾ ਆਗੂ ਨੂੰ ਗ੍ਰਿਫਤਾਰ ਕਰਕੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 7 ਮਾਰਚ ਨੂੰ ਨਰਿੰਦਰ ਭਾਰਦਵਾਜ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਿੰਦੋਸਤਾਨ ਲੇਬਰ ਵਿੰਗ ਦੇ ਚੇਅਰਮੈਨ ਹਨ। ਉਨ੍ਹਾਂ ਨੇ ਦੱਸਿਆ ਕਿ 6 ਮਾਰਚ ਦੀ ਰਾਤ ਨੂੰ ਉਹ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਦੋ ਮੋਟਰਸਾਇਕਿਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ ਤੇ ਉਹ ਉਨ੍ਹਾਂ ਨੂੰ ਮਾਰਨਾ ਚਾਹੁੰਦੇ ਸਨ, ਪਰ ਉਹ ਉੱਥੋਂ ਭੱਜਣ ‘ਚ ਸਫਲ ਰਹੇ।

ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਆਪਰਾਧਿਕ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਨਰਿੰਦਰ ਭਾਰਦਵਾਜ ਸਕਿਓਰਿਟੀ ਲੈਣ ਲਈ ਝੂਠੀ ਕਹਾਣੀ ਬਣਾਈ ਸੀ। ਅਸਲ ਵਿੱਚ, ਉਸਦਾ ਛੇ ਮਾਰਚ ਦੀ ਰਾਤ ਨੂੰ ਟਰੱਕ ਦੇ ਨਾਲ ਹਾਦਸਾ ਵਾਪਰਿਆ ਸੀ ਜਿਸਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ। ਉਸ ਨੇ ਇਸਦਾ ਫਾਇਦਾ ਚੁੱਕ ਕੇ ਝੂਠੀ ਕਹਾਣੀ ਬਣਾਈ ਸੀ। ਪੁਲਿਸ ਨੇ ਨਰਿੰਦਰ ਭਾਰਦਵਾਜ ਨੂੰ ਗ੍ਰਿਫਤਾਰ ਕਰ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

Share this Article
Leave a comment