ਪੁਲਾਵਾਮਾ ਹਮਲੇ ਤੋਂ ਠੀਕ 1 ਘੰਟੇ ਪਹਿਲਾਂ ਸ਼ਹੀਦ ਨੇ ਪਤਨੀ ਨੂੰ ਭੇਜਿਆ ਸੀ ਵੀਡੀਓ, ਦੇਖ ਹੋ ਜਾਓਗੇ ਭਾਵੁਕ

Global Team
2 Min Read

ਤਰਨਤਾਰਨ: ਪਿਛਲੇ ਹਫਤੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸ਼ਹੀਦ ਜਵਾਨ ਸੁਖਜਿੰਦਰ ਸਿੰਘ ਨੇ ਉਹੀ ਬਸ ਵਿੱਚ ਬੈਠ ਕੇ ਬਣਾਇਆ ਸੀ ਜਿਸ ਵਿੱਚ ਸੀਆਰਪੀਐਫ ਦੇ ਜਵਾਨ ਸਵਾਰ ਸਨ। ਕੁੱਝ ਦੇਰ ਬਾਅਦ ਹੀ ਅੱਤਵਾਦੀਆਂ ਨੇ ਇਸ ਬਸ ‘ਤੇ ਹਮਲਾ ਕਰ ਦਿੱਤਾ ਸੀ। 1 ਮਿੰਟ 6 ਸਕਿੰਟ ਦੀ ਇਹ ਵੀਡੀਓ ਤੁਹਾਨੂੰ ਭਾਵੁਕ ਕਰ ਦੇਵੇਗੀ।

ਅੱਤਵਾਦੀ ਹਮਲੇ ਤੋਂ ਠੀਕ ਪਹਿਲਾਂ ਦਾ ਇਹ ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਇਆ। ਦਰਅਸਲ 14 ਫਰਵਰੀ ਯਾਨੀ ਜਿਸ ਦਿਨ ਇਹ ਹਮਲਾ ਹੋਇਆ ਸੀ ਸ਼ਹੀਦ ਸੁਖਜਿੰਦਰ ਸਿੰਘ ਵੀ ਉਸ ਬਸ ਵਿੱਚ ਸਵਾਰ ਸਨ। ਇਸ ਵੀਡੀਓ ਦੁਆਰਾ ਉਹ ਆਪਣੀ ਪਤਨੀ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਉਹ ਡਿਊਟੀ ‘ਤੇ ਹੈ।

ਵੀਡੀਓ ਬਣਾ ਕੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਵਾਟਸਐਪ ਕਰ ਦੱਸਿਆ ਕਿ ਉਹ ਡਿਊਟੀ ‘ਤੇ ਜਾ ਰਹੇ ਹਨ। ਹਾਲੇ ਉਨ੍ਹਾਂ ਦੀ ਪਤਨੀ ਨੇ ਵੀਡੀਓ ਦੇਖੀ ਵੀ ਨਹੀਂ ਸੀ ਕਿ 1 ਘੰਟੇ ਬਾਅਦ ਹੀ ਸੀਆਰਪੀਐੱਫ ਦੀ ਬਸ ‘ਤੇ ਹਮਲੇ ਦੀ ਖਬਰ ਆ ਗਈ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਨੇ ਆਪਣਾ ਫੋਨ ਦੇਖਿਆ ਤਾਂ ਉਨ੍ਹਾਂ ਨੂੰ ਇਹ ਵੀਡੀਓ ਮੈਸੇਜ ਮਿਲਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਘਰ ਦਾ ਮਾਹੌਲ ਗਮਗੀਨ ਹੋ ਗਿਆ। ਦੱਸ ਦੇਈਏ ਕਿ 14 ਫਰਵਰੀ ਨੂੰ IED ਵਿਸਫੋਟ ਨਾਲ CRPF ਦੇ ਕਾਫਲੇ ਦੀ ਇੱਕ ਬਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ‘ਚ 40 ਸੀਆਰਪੀਐੱਫ ਜਵਾਨ ਸ਼ਹੀਦ ਹੋ ਗਏ।

Share This Article
Leave a Comment