ਪੀ.ਏ.ਯੂ. ਵਿੱਚ ਵਿਸ਼ਵ ਦਿਲ ਦਿਵਸ ਮਨਾਇਆ

TeamGlobalPunjab
1 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਵਿਸ਼ਵ ਦਿਲ ਦਿਵਸ ਦੇ ਸੰਬੰਧ ਵਿੱਚ ਪੀ.ਏ.ਯੂ. ਕਰਮਚਾਰੀਆਂ ਨਾਲ ਗੱਲਬਾਤ ਦਾ ਇੱਕ ਸੈਸ਼ਨ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 29 ਸਤੰਬਰ ਨੂੰ ਵਿਸ਼ਵ ਦਿਲ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸਦਾ ਉਦੇਸ਼ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਵਾਰ ਇਸ ਦਿਹਾੜੇ ਦਾ ਥੀਮ ਦਿਲ ਨਾਲ ਸੰਬੰਧਤ ਦੁਨੀਆਂ ਭਰ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਡਿਜ਼ੀਟਲ ਵਿਧੀਆਂ ਦੀ ਵਰਤੋਂ ਸੀ। ਇਸ ਮੌਕੇ ਪੋਸ਼ਣ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਕਰਾਉਣ ਲਈ ਚੰਗੀ ਖੁਰਾਕ ਬਾਰੇ ਦੱਸਦਿਆਂ ਸਕਿੱਟ, ਵੱਖ-ਵੱਖ ਖੇਡਾਂ ਅਤੇ ਪੋਸ਼ਕ ਖਾਣਾ ਬਨਾਉਣ ਦੇ ਤਰੀਕੇ ਸਾਂਝੇ ਕੀਤੇ। ਇਸ ਮੌਕੇ ਭੋਜਨ ਸੰਬੰਧੀ ਬਣਾਏ ਚਾਰਟ ਵੀ ਵੰਡੇ ਗਏ। 100 ਤੋਂ ਵਧੇਰੇ ਕਰਮਚਾਰੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਭੋਜਨ ਅਤੇ ਪੋਸ਼ਣ ਵਿਭਾਗ ਦੇ ਪ੍ਰੋਫੈਸਰ ਡਾ. ਜਸਵਿੰਦਰ ਬਰਾੜ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅਤੇ ਸਮਾਜ ਦੇ ਆਮ ਲੋਕਾਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਦੇ ਹਨ ।

- Advertisement -

ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਇਸ ਦਿਹਾੜੇ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਦਿਲ ਸੰਬੰਧੀ ਸਹੀ ਜਾਗਰੂਕਤਾ ਦਾ ਪਸਾਰ ਕਰਕੇ ਇਸ ਬਿਮਾਰੀ ਨੂੰ ਸੰਸਾਰ ਪੱਧਰ ‘ਤੇ ਰੋਕਿਆ ਜਾ ਸਕਦਾ ਹੈ।

Share this Article
Leave a comment