ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਖੇਤੀ ਵਿਭਿੰਨਤਾ ਬਾਰੇ ਇੱਕ ਸਿਖਲਾਈ ਕੋਰਸ ਲਗਾਇਆ ਗਿਆ।
ਇਸ ਕੋਰਸ ਵਿੱਚ ਲੁਧਿਆਣਾ ਜ਼ਿਲੇ ਦੇ ਪਿੰਡਾਂ ਝਮਟ, ਬੀਰਮੀ, ਅਯਾਲੀ ਅਤੇ ਬੈਂਸ ਤੋਂ 50 ਕਿਸਾਨਾਂ ਨੇ ਹਿੱਸਾ ਲਿਆ । ਕਿਸਾਨਾਂ ਨੂੰ ਰਵਾਇਤੀ ਖੇਤੀ ਵਿਧੀਆਂ ਦੀ ਥਾਂ ਖੇਤੀ ਵਿਭਿੰਨਤਾ ਦੇ ਬਦਲਵੇਂ ਪ੍ਰਬੰਧ, ਖੇਤੀ ਜੰਗਲਾਤ, ਫ਼ਲਦਾਰ ਪੌਦਿਆਂ ਅਤੇ ਰੁੱਖਾਂ ਦੀ ਨਰਸਰੀ ਬਨਾਉਣ, ਫ਼ਲਾਂ ਦੀ ਖੇਤੀ, ਭੂਮੀ ਦੀ ਸਿਹਤ ਅਤੇ ਫੁੱਲਾਂ ਦੀ ਖੇਤੀ ਬਾਰੇ ਸਿਖਲਾਈ ਦਿੱਤੀ ਗਈ। ਪੀ.ਏ.ਯੂ. ਦੇ ਮਾਹਿਰਾਂ ਡਾ. ਐਸ ਕੇ ਚੌਹਾਨ, ਡਾ. ਐਸ ਐਸ ਵਾਲੀਆਂ, ਡਾ. ਨਵਪ੍ਰੇਮ ਸਿੰਘ, ਡਾ. ਬਲਜੀਤ ਸਿੰਘ, ਡਾ. ਐਚ ਐਸ ਸਰਲਾਚ ਅਤੇ ਡਾ. ਰਣਜੀਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਸੰਬੰਧੀ ਭਾਸ਼ਣ ਦਿੱਤੇ।
ਉਤਸ਼ਾਹਤ ਕਿਸਾਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣਦਿਆਂ ਯੂਨੀਵਰਸਿਟੀ ਨਾਲ ਆਪਣੀ ਸਾਂਝ ਨੂੰ ਹੋਰ ਪਕੇਰਾ ਕੀਤਾ ਅਤੇ ਕੋਰਸ ਤੋਂ ਹਾਸਲ ਕੀਤੀ ਮੁਹਾਰਤ ਨੂੰ ਆਪਣੇ ਖੇਤੀ ਕਾਰਜਾਂ ਵਿੱਚ ਲਾਗੂ ਕਰਨ ਦਾ ਪ੍ਰਣ ਲਿਆ।
ਪੀ.ਏ.ਯੂ. ਵਿਖੇ ਕੁਦਰਤੀ ਸਰੋਤਾਂ ਸੰਬੰਧੀ ਜਾਗਰੂਕਤਾ ਲਈ ਸਿਖਲਾਈ ਕੈਂਪ ਲਗਾਇਆ
Leave a Comment
Leave a Comment