ਪੀ.ਏ.ਯੂ. ਨੇ ਕਰਵਾਇਆ ਡਿਜ਼ੀਟਲ ਪਸਾਰ ਤਰੀਕਿਆਂ ਬਾਰੇ ਵੈਬੀਨਾਰ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪਬ੍ਰੰਧਨ ਵਿਭਾਗ ਨੇ ਬੀਤੇ ਦਿਨੀਂ ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਪਸਾਰ ਮਾਹਿਰਾਂ ਲਈ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ। ਇਸ ਵੈਬੀਨਾਰ ਦਾ ਸਿਰਲੇਖ ‘ਕੋਵਿਡ ਤੋਂ ਬਾਅਦ ਦੇ ਨਵੇਂ ਪਸਾਰ ਤਰੀਕੇ’ ਸੀ।

ਮਹਿਮਾਨ ਬੁਲਾਰੇ ਵਜੋਂ ਹੈਦਰਾਬਾਦ ਤੋਂ ਮੁੱਖ ਪਸਾਰ ਵਿਗਿਆਨੀ ਡਾ. ਸੂਰਿਆ ਰਾਠੌਰ ਸ਼ਾਮਿਲ ਹੋਏ। ਉਹਨਾਂ ਨੇ ਅਜੋਕੇ ਦੌਰ ਦੇ ਵੱਖ ਵੱਖ ਤਰੀਕਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਪਸਾਰ ਸੰਬੰਧੀ ਸੂਚਨਾ ਕਿਸਾਨਾਂ, ਕਿਸਾਨ ਬੀਬੀਆਂ ਅਤੇ ਨੌਜਵਾਨਾਂ ਤੱਕ ਪਹੁੰਚ ਸਕਦੀ ਹੈ। ਇਸ ਦੌਰਾਨ ਉਹਨਾਂ ਨੇ ਖੇਤੀ ਵਿੱਚ ਡਰੋਨਜ਼ ਅਤੇ ਮਸਨੂਈ ਬੋਧਿਕਤਾ ਵਰਗੇ ਵਿਸ਼ਿਆਂ ਉੱਪਰ ਵੀ ਰੌਸ਼ਨੀ ਪਾਈ। ਇਸ ਤੋਂ ਇਲਾਵਾ ਉਹਨਾਂ ਨੇ ਵੀਡੀਓ ਵਗੈਰਾ ਰਾਹੀਂ ਖੇਤੀ ਸੰਬੰਧੀ ਸੂਚਨਾ ਦਾ ਪਸਾਰ ਦੇ ਤਰੀਕੇ ਵੀ ਦੱਸੇ। 80 ਦੇ ਕਰੀਬ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਇਸ ਵੈਬੀਨਾਰ ਵਿੱਚ ਭਾਗ ਲਿਆ।

ਡਾ. ਪ੍ਰੀਤੀ ਸ਼ਰਮਾ ਨੇ ਵੈਬੀਨਾਰ ਦੇ ਉਦੇਸ਼ ਬਾਰੇ ਗੱਲ ਕੀਤੀ । ਉਹਨਾਂ ਨੇ ਪੀ.ਏ.ਯੂ. ਵੱਲੋਂ ਅਪਨਾਏ ਜਾਂਦੇ ਡਿਜ਼ੀਟਲ ਤਰੀਕਿਆਂ ਦਾ ਜ਼ਿਕਰ ਕੀਤਾ । ਡਾ. ਸੁਖਦੀਪ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।

Share this Article
Leave a comment