ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਮਹਿਲਾ ਦਿਵਸ ਦੇ ਸੰਬੰਧ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ

TeamGlobalPunjab
1 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਮਿਊਨਟੀ ਸਾਇੰਸ ਕਾਲਜ ਵਿਖੇ ਚੱਲ ਰਹੇ ਰਾਸ਼ਟਰੀ ਪੱਧਰ ਦੇ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਅਧੀਨ ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ । ਇਹ ਕੈਂਪ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮਹੱਤਵ ਨੂੰ ਪੇਂਡੂ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਗਤੀਵਿਧੀਆਂ ਵਜੋਂ ਲਗਾਏ ਗਏ ਇਸ ਅਧੀਨ ਦੋਬੁਰਜੀ, ਕੱਦੋਂ, ਬੇਗੋਵਾਲ ਆਦਿ ਪਿੰਡਾਂ ਵਿੱਚ ਵਿਸ਼ੇਸ਼ ਸਮਾਗਮ ਕੀਤੇ ਗਏ। ਇਹਨਾਂ ਸਮਾਗਮਾਂ ਵਿੱਚ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਦੇ ਮਾਹਿਰਾਂ ਡਾ. ਵੰਦਨਾ ਕੰਵਰ ਅਤੇ ਡਾ. ਪ੍ਰਾਚੀ ਬਿਸ਼ਟ ਵੱਲੋਂ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਮਾਨਸਿਕ ਰੋਗ ਅਤੇ ਉਹਨਾਂ ਦੇ ਲੱਛਣਾਂ ਦੇ ਨਾਲ-ਨਾਲ ਸਮਾਜਿਕ ਸਹਿਯੋਗ ਸੰਬੰਧੀ ਜਾਣਕਾਰੀ ਦਿੱਤੀ ਗਈ। ਨਾਲ ਹੀ ਅਜਿਹੇ ਹਾਲਾਤ ਵਿੱਚੋਂ ਕਾਮਯਾਬੀ ਨਾਲ ਬਾਹਰ ਆਏ ਲੋਕਾਂ ਦੇ ਸਾਥ ਬਾਰੇ ਦੱਸ ਕੇ ਉਹਨਾਂ ਦਾ ਹੌਸਲਾ ਵਧਾਇਆ।


ਪਰਿਵਾਰਕ ਸਰੋਤ ਪ੍ਰਬੰਧ ਵਿਭਾਗ ਵੱਲੋਂ ਡਾ. ਦੀਪਿਕਾ ਬਿਸ਼ਟ ਨੇ ਸਰੀਰਕ ਮੁਸ਼ਕਤ ਘੱਟ ਕਰਨ ਵਾਲੇ ਅਤੇ ਵਰਤੋਂ ਵਿੱਚ ਸੌਖੇ ਖੇਤੀ ਸੰਦਾਂ ਜਿਵੇਂ ਰਿੰਗ ਕਟਰ (ਘੀਆ ਕੱਦੂ ਤੋੜਨ ਲਈ), ਮੇਜ਼ ਸ਼ੈਲਰ, ਸੁਧਰੀ ਦਾਤੀ ਆਦਿ ਦੀ ਜਾਣਕਾਰੀ ਦਿੱਤੀ। ਨਾਲ ਹੀ ਘਰੇਲੂ ਸੁਆਣੀਆਂ ਦੇ ਕੰਮਕਾਰ ਦੀ ਸਮਰਥਾ ਵਧਾਉਣ ਲਈ ਕੰਮ ਸਮੇਂ ਸਹੀ ਸਰੀਰਕ ਆਸਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Share this Article
Leave a comment