ਚੰਡੀਗੜ੍ਹ:- ਕੋਵਿਡ-19 ਦੇ ਖਿਲਾਫ ਛੇੜੀ ਜੰਗ ਵਿਚ ਜਿਥੇ ਵਿਸ਼ਵ ਦੇ ਸਾਇੰਸਦਾਨ ਅਤੇ ਡਾਕਟਰ ਇਕਜੁੱਟ ਹੋ ਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਉਥੇ ਹੀ ਪੀਜੀਆਈ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਤਾਂ ਜੋ ਇਸ ਬਿਮਾਰੀ ਦਾ ਤੋੜ ਲੱਭਿਆ ਜਾ ਸਕੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੀਜੀਆਈ ਦੇ ਅਧਿਕਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣਾਈ ਗਈ ਨਵੀਂ ਡਰੱਗ ਦਾ ਟ੍ਰਾਇਲ ਸ਼ੁਰੂ ਕਰਨ ਜਾ ਰਹੇ ਹਨ। ਇਸ ਕੰਮ ਵਿਚ ਦੇਸ਼ ਦੇ ਕਈ ਹੋਰ ਮੈਡੀਕਲ ਸੰਸਥਾਵਾਂ ਵੀ ਆਪਣਾ ਖਾਸਾ ਯੋਗਦਾਨ ਪਾ ਰਹੀਆਂ ਹਨ। ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਿਕ ਡਰੱਗ ਦੇ ਟਰਾਇਲ ਨੂੰ ਲੈਕੇ ਐਥੀਕਲ ਕਮੇਟੀ ਨਾਲ ਗੱਲ ਚੱਲ ਰਹੀ ਹੈ ਅਤੇ ਕਲੀਅਰੈਂਸ ਮਿਲਦੇ ਹੀ ਟ੍ਰਾਇਲ ਸ਼ੁਰੂ ਹੋ ਜਾਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਥੀਕਲ ਕਮੇਟੀ ਵੱਲੋਂ ਜਲਦੀ ਹੀ ਇਸ ਸਬੰਧ ਵਿਚ ਫੈਸਲਾ ਸੁਣਾ ਦਿਤਾ ਜਾਵੇਗਾ ਅਤੇ ਉਮੀਦ ਹੈ ਕਿ ਫੈਸਲਾ ਹਾਂ-ਪੱਖੀ ਹੀ ਆਵੇਗਾ।