‘ਪੀਐੱਮ ਨਰਿੰਦਰ ਮੋਦੀ’ ਫਿਲਮ ਬਣਾਉਣ ਵਾਲਿਆਂ ਨੇ ਧੱਕੇ ਨਾਲ ਗਵਾਇਆ ਜਾਵੇਦ ਅਖ਼ਤਰ

Global Team
2 Min Read

ਮੁੰਬਈ : ਲੋਕਸਭਾ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਫ਼ਿਲਮ ਦੇ ਪੋਸਟਰ ‘ਤੇ ਲਿਖਿਆ ਹੈ ਕਿ ਇਸ ਫ਼ਿਲਮ ਦੇ ਗੀਤ ਦੇ ਰਿਲੀਕਸ ਜਾਵੇਦ ਅਖ਼ਤਰ ਨੇ ਲਿਖੇ ਹਨ। ਹੁਣ ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਇਸ ਗੱਲ ਨੂੰ ਖ਼ਾਰਜ ਕਰ ਦਿੱਤਾ।

ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਕਿਹਾ, “ਆਪਣਾ ਨਾਂ ਫ਼ਿਲਮ ਦੇ ਪੋਟਸਰ ‘ਚ ਵੇਖ ਕੇ ਮੈਂ ਹੈਰਾਨ ਹਾਂ। ਮੈਂ ਇਸ ਫ਼ਿਲਮ ਦਾ ਕੋਈ ਵੀ ਗੀਤ ਨਹੀਂ ਲਿਖਿਆ ਹੈ। ਫ਼ਿਲਮ ਦੇ ਪੋਸਟਰ ‘ਚ ਗੀਤਕਾਰ ਦੇ ਅੱਗੇ ਜਾਵੇਦ ਅਖ਼ਤਰ, ਪ੍ਰਸੂਨ ਜੋਸ਼ੀ, ਸਮੀਰ, ਅਭੇਂਦਰ ਕੁਮਾਰ ਉਪਾਧਿਆਏ, ਪਾਰੀ ਜੀ ਅਤੇ ਲਾਵਰਾਜ ਦੇ ਨਾਂ ਲਿਖੇ ਹਨ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ‘ਚ ਵਿਵੇਕ ਓਵਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਮੈਰੀ ਕਾਮ ਅਤੇ ਸਰਬਜੀਤ ਜਿਹੀ ਫ਼ਿਲਮਾਂ ਦੇ ਡਾਇਰੈਕਟਰ ਉਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਤਮਿਲ ਤੇ ਤੇਲਗੂ ਭਾਸ਼ਾਵਾਂ ‘ਚ ਵੀ ਰੀਲੀਜ਼ ਹੋਵੇਗੀ। ਫਿਲਮ ਨਿਰਮਾਤਾ ਸੰਦੀਪ ਸਿੰਘ ਨੇ ਕਿਹਾ ਸੀ ਅਸੀਂ ਇਸ ਫਿਲਮ ਨੂੰ ਜਨਤਕ ਮੰਗ ਦੇਖਦੇ ਹੋਏ ਇੱਕ ਹਫਤੇ ਪਹਿਲਾਂ ਹੀ ਰਿਲੀਜ਼ ਕਰ ਰਹੇ ਹਾਂ ਲੋਕਾਂ ਵਿਚ ਇਸ ਫਿਲਮ ਨੂੰ ਲੈ ਕੇ ਬਹੁਤ ਪਿਆਰ ਤੇ ਉਤਸ਼ਾਹ ਹੈ ਅਸੀਂ ਨਹੀਂ ਚਾਹੁੰਦੇ ਕਿ ਦਰਸ਼ਕ ਲੰਬੇ ਸਮੇਂ ਤੱਕ ਇਸਦਾ ਇੰਤਜ਼ਾਰ ਕਰਨ।

Share This Article
Leave a Comment