ਪੀਐਚ ਡੀ ਦੀ ਪੜ੍ਹਾਈ ਕਰ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਮੋਦੀ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਤੇ ਲਿਖ ਰਹੇ ਨੇ ਥੀਸਿਸ

TeamGlobalPunjab
1 Min Read

ਚੰਡੀਗੜ੍ਹ ( ਬਿੰਦੂ ਸਿੰਘ ) : ਪੰਜਾਬ ਦਾ ਮੁੱਖ ਮੰਤਰੀ ਬਣੇ ਤੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ‘ਚ ਖੁਸ਼ੀਆਂ ਦਾ ਮਾਹੌਲ ਹੋਵੇ ਇਹ ਇੱਕ ਗੱਲ ਅਨੋਖੀ ਜਿਹੀ ਲੱਗਦੀ ਹੈ । ਪਰ ਸੱਚ ਹੈ ਕਿ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ ।

 ਦੱਸ ਦਈਏ ਕਿ ਚੰਨੀ ਪੰਜਾਬ ਯੂਨੀਵਰਸਿਟੀ ‘ਚ ਪੀਐਚ ਡੀ ਦੀ ਪੜ੍ਹਾਈ ਕਰ ਰਹੇ ਹਨ । ਦਿਲਚਸਪ ਗੱਲ ਇਹ ਹੋਵੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਹੋਣ ਦੇ ਨਾਤੇ ਸੀਨੇਟ ਦੇ ਵਿਚ ਵੀ ਬੈਠਣਗੇ । ਮੋਦੀ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਤੇ ਲਿਖ ਰਹੇ ਨੇ ਥੀਸਿਸ , ਅਗਲੇ ਕੁਝ ਮਹੀਨਿਆਂ ‘ਚ ਪੂਰਾ ਹੋਣ ਵਾਲਾ ਹੈ ਰਿਸਰਚ ਦਾ ਕੰਮ ਅਤੇ ਉਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਨਾਲ ਡਾਕਟਰ ਵੀ ਲੱਗ ਜਾਵੇਗਾ ।

Share This Article
Leave a Comment