ਪਾਕਿਸਤਾਨ : ਹਿੰਦੂ ਮੰਦਰ ‘ਤੇ ਫਿਰ ਹਮਲਾ, ਕੱਟੜਪੰਥੀਆਂ ਨੇ ਹਥੌੜੇ ਨਾਲ ਤੋੜੀ ਦੇਵੀ ਦੀ ਮੂਰਤੀ

TeamGlobalPunjab
2 Min Read

ਕਰਾਚੀ— ਪਾਕਿਸਤਾਨ ‘ਚ ਇਕ ਵਾਰ ਫਿਰ ਹਿੰਦੂਆਂ ਦੇ ਮੰਦਰ ‘ਤੇ ਹਮਲਾ  ਹੋਇਆ ਹੈ। ਇਮਰਾਨ ਖਾਨ ਦੇ ਨਵੇਂ ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਨੇ ਮੰਦਰ ਵਿੱਚ ਦਾਖਲ ਹੋ ਕੇ ਦੇਵੀ ਦੀ ਮੂਰਤੀ ਨੂੰ ਹਥੌੜੇ ਨਾਲ  ਤੋੜ ਦਿੱਤਾ।  ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 22 ਮਹੀਨਿਆਂ ‘ਚ ਕਿਸੇ ਹਿੰਦੂ ਮੰਦਰ ‘ਤੇ ਇਹ 9ਵਾਂ ਹਮਲਾ ਹੈ।

ਦੱਸ ਦੇਈਏ ਕਿ ਮੰਦਰ ਵਿੱਚ ਸਥਾਪਿਤ ਦੇਵੀ ਦੀ ਮੂਰਤੀ ਨੂੰ ਤੋੜਨ ਦੀ ਇਹ ਘਟਨਾ ਪਾਕਿਸਤਾਨ ਦੇ ਕਰਾਚੀ ਵਿੱਚ ਵਾਪਰੀ ਹੈ। ਰਣਚੌਰ ਇਲਾਕੇ ‘ਚ ਇਕ ਹਿੰਦੂ ਮੰਦਰ ‘ਤੇ ਹਮਲਾ ਹੋਇਆ ਹੈ, ਪਿਛਲੇ 22 ਮਹੀਨਿਆਂ ‘ਚ ਕਿਸੇ ਹਿੰਦੂ ਮੰਦਰ ‘ਤੇ ਇਹ 9ਵਾਂ ਹਮਲਾ ਹੈ। ਵਿਅਕਤੀ ਨੇ ਹਥੌੜੇ ਨਾਲ ਦੇਵੀ ਜੋਗ ਮਾਇਆ ਦੀ ਮੂਰਤੀ ਤੋੜ ਦਿੱਤੀ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਖਿਲਾਫ ਈਸ਼ਨਿੰਦਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਰਾਚੀ ਵਿੱਚ ਦੇਵੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਅੱਤਵਾਦ ਨੂੰ ਪਾਕਿਸਤਾਨ ਸਰਕਾਰ ਦਾ ਸਮਰਥਨ ਹਾਸਲ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਹੋਰ ਹਿੰਦੂ ਮੰਦਰ ਦੀ ਬੇਅਦਬੀ ਕੀਤੀ ਗਈ। ਦੋਸ਼ੀ ਮੰਦਰ ‘ਤੇ ਹੋਏ ਇਸ ਹਮਲੇ ਦੀ ਵਕਾਲਤ ਕਰ ਰਹੇ ਹਨ। ਹਮਲਾਵਰ ਕਹਿ ਰਹੇ ਹਨ ਕਿ ਮੰਦਰ ਪੂਜਾ ਦੀ ਥਾਂ ਨਹੀਂ ਹੈ। ਪਾਕਿਸਤਾਨ ਵਿੱਚ ਅਜਿਹੇ ਲੋਕਾਂ ਦਾ ਸਮਰਥਨ ਕੀਤਾ ਜਾਂਦਾ ਹੈ।

Share This Article
Leave a Comment