ਇਸਲਾਮਾਬਾਦ : ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ ਅਤੇ ਇਸ ਦੇ ਮਰੀਜ਼ਾ ਦੇ ਨਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਜ ਇਸ ਦੇ 41 ਮਾਮਲੇ ਸਾਹਮਣੇ ਆਏ ਹਨ। ਰਿਪੋਰਟਾਂ ਮੁਤਾਬਿਕ ਇਸ ਨਾਲ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਵਧ ਕੇ 94 ਹੋ ਗਈ ਹੈ।
ਦਸ ਦੇਈਏ ਕਿ ਇਹ ਨਵੇਂ ਮਾਮਲੇ ਸਿੰਧ ਸੂਬੇ ਨਾਲ ਸਬੰਧਤ ਦਸੇ ਜਾ ਰਹੇ ਹਨ। ਇਹ ਸਾਰੇ ਈਰਾਨ ਤੋਂ ਆਏ ਦਸੇ ਜਾ ਰਹੇ ਹਨ। ਈਰਾਨ ਵਿਚ ਹੁਣ ਤੱਕ 14000 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 700 ਦੀ ਮੌਤ ਹੋ ਗਈ ਹੈ। ਇੱਥੇ ਨਵੇਂ ਸਾਹਮਣੇ ਆਏ ਮਾਮਲਿਆਂ ਦੇ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ ਹੈ।