ਨਵੀਂ ਦਿੱਲੀ : ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਘੜ ਰਹੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਰਾਤ ਲਕਸ਼ਮੀਨਗਰ ਦੀ ਰਮੇਸ਼ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀ ਨਾਗਰਿਕ ਦੀ ਪਛਾਣ ਮੁਹੰਮਦ ਅਸ਼ਰਫ ਅਲੀ ਵਜੋਂ ਹੋਈ ਹੈ, ਜੋ ਦਿੱਲੀ ਦੇ ਸ਼ਾਸਤਰੀ ਨਗਰ ਵਿੱਚ ਅਲੀ ਅਹਿਮਦ ਨੂਰੀ ਦੇ ਨਾਂ ਨਾਲ ਇੱਕ ਭਾਰਤੀ ਨਾਗਰਿਕ ਵਜੋਂ ਰਹਿ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਅਸ਼ਰਫ ਅਲੀ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤੀ ਪਛਾਣ ਪੱਤਰ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ, ਤਲਾਸ਼ੀ ਦੇ ਦੌਰਾਨ, ਪੁਲਿਸ ਨੇ ਪਾਕਿਸਤਾਨੀ ਨਾਗਰਿਕ ਤੋਂ ਇੱਕ AK-47 ਰਾਈਫਲ ਤੋਂ ਇਲਾਵਾ, ਮੈਗਜ਼ੀਨ ਤੇ 60 ਰਾਊਂਡ, ਇਕ ਹੈਂਡ ਗ੍ਰੇਨੇਡ, 50 ਰਾਊਂਡ ਗੋਲੀਆਂ ਤੇ ਆਧੁਨਿਕ ਪਿਸਟਲ ਵੀ ਮਿਲੀ ਹੈ। ਖ਼ੁਦ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਨਿਗਰਾਨੀ ਹੇਠ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੂਰੀ ਸਾਜ਼ਿਸ਼ ਸਬੰਧੀ ਸਪੈਸ਼ਲ ਸੈੱਲ ਦੀ ਟੀਮ ਅੱਤਵਾਦੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀ ਹਮਲਿਆਂ ਦੇ ਅਲਰਟ ਦੌਰਾਨ ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
Delhi Police Special Cell arrests a terrorist of Pakistani nationality from Ramesh Park, Laxmi Nagar. He was living with a fake ID of an Indian national. One AK-47 assault rifle with one extra magazine and 60 rounds, one hand grenade, 2 sophisticated pistols with 50 rounds seized
— ANI (@ANI) October 12, 2021
ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲ ਕਈ ਭਾਰਤੀ ਪਛਾਣ ਪੱਤਰ ਅਤੇ ਸ਼ਾਸਤਰੀ ਨਗਰ ਦਾ ਰਿਹਾਇਸ਼ੀ ਸਬੂਤ ਵੀ ਸੀ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਕਿਸੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ ਜਾਂ ਨਹੀਂ। ਦਿੱਲੀ ਪੁਲਿਸ ਇਸ ਅੱਤਵਾਦੀ ਖਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ, ਵਿਸਫੋਟਕ ਐਕਟ, ਸ਼ਸਤਰ ਐਕਟ ਤੇ ਹੋਰ ਵਿਵਸਥਾਵਾਂ ਤਹਿਤ ਕਾਰਵਾਈ ਕਰ ਰਹੀ ਹੈ।
Relevant provisions of Unlawful Activities (Prevention) Act, Explosive Act, Arms Act & other provisions being invoked against the man, identified as Mohd Asraf, a resident of Pakistan's Punjab. A search has been conducted at his present address at Ramesh Park, Laxmi Nagar, Delhi.
— ANI (@ANI) October 12, 2021