ਪਟਿਆਲੇ ਵਿੱਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੂੰ ਘਰ ਪਹੁੰਚਾਉਣ ਲਈ NSUI ਨੇ ਚੁੱਕਿਆ ਜਿੰਮਾ, ਮਹਾਰਾਣੀ ਦਾ ਵੀ ਮਿਲਿਆ ਸਾਥ

TeamGlobalPunjab
2 Min Read

ਚੰਡੀਗੜ੍ਹ : ਲੌਕ ਡਾਉਣ ਦਰਮਿਆਨ ਆਪਣੇ ਘਰਾਂ ਤੋਂ ਦੂਰ ਬਾਾਹਰੀ ਸੂਬਿਆਂ ਵਿੱਚ ਫਸੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮੁੜ ਉਨ੍ਹਾਂ ਦੇ ਘਰ ਪਹੁੰਚਾਉਂਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ । ਇਸ ਦੇ ਚਲਦਿਆਂ ਅਜ ਪਟਿਆਲਾ ਜ਼ਿਲੇ ਦੇ ਵੱਖ-ਵੱਖ ਕਾਲਜਾਂ ਵਿੱਚ ਪੜ ਰਹੇ ਸੈਂਕੜੇ ਵਿਦਿਆਰਥੀਆਂ ਦੀ ਮਦਦ ਲਈ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਪੰਜਾਬ ਅਗੇ ਆਈ ।ਉਨਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਵਿਦਿਆਰਥੀਆ  ਨੂੰ ਸੁੁਰਖਿਅਤ ਉਨ੍ਹਾਂ ਦੇ ਘਰ ਪਹੁੰਚਾਉਣਾ ਉਨ੍ਹਾਂ ਨੇੇ ਯਕੀਨੀ ਬਣਾਇਆ ਹੈ।

- Advertisement -

ਦਸ ਦੇਈਏ ਕਿ ਇਸ ਕੰੰਮ ਵਿਚ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਐਨਐਸਯੂਆਈ ਵਰਕਰਾਂ ਦਾ ਸਾਥ ਦਿੱਤਾ । ਇਸ ਤੋਂ ਬਾਅਦ ਐਨ ਐਸ ਯੂ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਘਰ ਜਾਣ ਦੀ ਇਜਾਜ਼ਤ ਲੈਣ ਵਾਸਤੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ । ਜਿਸ ਤੋਂ ਬਾਅਦ  ਉਨ੍ਹਾਂ  ਪ੍ਰਨੀਤ ਕੌਰ ਨੂੰ ਇਸ ਸਬੰਧੀ ਨਿੱਜੀ ਤੌਰ ‘ਤੇ ਬੇਨਤੀ ਕੀਤੀ।

ਉਨ੍ਹਾਂ ਕਿਹਾ ਕਿ ਰਾਜਪੁਰਾ, ਪਟਿਆਲਾ ਅਤੇ ਮੁਹਾਲੀ ਦੇ ਵੱਖ-ਵੱਖ ਕਾਲਜਾਂ ਵਿੱਚ ਪੜਦੇ 130 ਵਿਦਿਆਰਥੀ ਅੱਜ ਸਵੇਰੇ ਇੱਥੋਂ ਆਪਣੇ ਘਰਾਂ ਲਈ ਰਵਾਨਾ ਹੋਏ ਹਨ ਅਤੇ ਬਾਕੀ ਜਲਦੀ ਰਵਾਨਾ ਹੋ ਜਾਣਗੇ ।

- Advertisement -

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਕਾਮਨਾ ਕਰਦਿਆਂ ਟਵੀਟ ਕਰਕੇ ਵੀ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ , “ ਵਿਦਿਆਰਥੀਆਂ ਨੂੰ ਸੁੱਰਖਿਅਤ ਘਰ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ। ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਚੰਗਾ ਸਮਾਂ ਬਤੀਤ ਕਰੋਂ।”

Share this Article
Leave a comment