ਚੰਡੀਗੜ੍ਹ : ਲੌਕ ਡਾਉਣ ਦਰਮਿਆਨ ਆਪਣੇ ਘਰਾਂ ਤੋਂ ਦੂਰ ਬਾਾਹਰੀ ਸੂਬਿਆਂ ਵਿੱਚ ਫਸੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮੁੜ ਉਨ੍ਹਾਂ ਦੇ ਘਰ ਪਹੁੰਚਾਉਂਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ । ਇਸ ਦੇ ਚਲਦਿਆਂ ਅਜ ਪਟਿਆਲਾ ਜ਼ਿਲੇ ਦੇ ਵੱਖ-ਵੱਖ ਕਾਲਜਾਂ ਵਿੱਚ ਪੜ ਰਹੇ ਸੈਂਕੜੇ ਵਿਦਿਆਰਥੀਆਂ ਦੀ ਮਦਦ ਲਈ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਪੰਜਾਬ ਅਗੇ ਆਈ ।ਉਨਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਵਿਦਿਆਰਥੀਆ ਨੂੰ ਸੁੁਰਖਿਅਤ ਉਨ੍ਹਾਂ ਦੇ ਘਰ ਪਹੁੰਚਾਉਣਾ ਉਨ੍ਹਾਂ ਨੇੇ ਯਕੀਨੀ ਬਣਾਇਆ ਹੈ।
On behalf of @NSUIPunjab my deepest gratitude to @preneet_kaur ji for directing Patiala admin to facilitate safe return of Kashmiri student brothers who were stuck due to curfew. First batch of 130 students left today. Their appreciation for @capt_amarinder govt was papalable. pic.twitter.com/EZ9B15IOgK
— Akshay Sharma (@AkshaySharmaOrg) April 30, 2020
ਦਸ ਦੇਈਏ ਕਿ ਇਸ ਕੰੰਮ ਵਿਚ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਐਨਐਸਯੂਆਈ ਵਰਕਰਾਂ ਦਾ ਸਾਥ ਦਿੱਤਾ । ਇਸ ਤੋਂ ਬਾਅਦ ਐਨ ਐਸ ਯੂ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਘਰ ਜਾਣ ਦੀ ਇਜਾਜ਼ਤ ਲੈਣ ਵਾਸਤੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਪ੍ਰਨੀਤ ਕੌਰ ਨੂੰ ਇਸ ਸਬੰਧੀ ਨਿੱਜੀ ਤੌਰ ‘ਤੇ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਰਾਜਪੁਰਾ, ਪਟਿਆਲਾ ਅਤੇ ਮੁਹਾਲੀ ਦੇ ਵੱਖ-ਵੱਖ ਕਾਲਜਾਂ ਵਿੱਚ ਪੜਦੇ 130 ਵਿਦਿਆਰਥੀ ਅੱਜ ਸਵੇਰੇ ਇੱਥੋਂ ਆਪਣੇ ਘਰਾਂ ਲਈ ਰਵਾਨਾ ਹੋਏ ਹਨ ਅਤੇ ਬਾਕੀ ਜਲਦੀ ਰਵਾਨਾ ਹੋ ਜਾਣਗੇ ।
It's our duty to see them reach home safe and healthy. I wish all of you a nice time with your families. https://t.co/jiQDRok51D
— Preneet Kaur (@preneet_kaur) April 30, 2020
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਕਾਮਨਾ ਕਰਦਿਆਂ ਟਵੀਟ ਕਰਕੇ ਵੀ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ , “ ਵਿਦਿਆਰਥੀਆਂ ਨੂੰ ਸੁੱਰਖਿਅਤ ਘਰ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ। ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਚੰਗਾ ਸਮਾਂ ਬਤੀਤ ਕਰੋਂ।”