ਨਿਹੰਗ ਸਿੰਘਾਂ ਦੇ ਕਾਰੇ ਨੇ ਗਰਮਾਈ ਸਿਆਸਤ! ਫਿਰ ਸੋਸ਼ਲ ਮੀਡੀਆ ਤੇ ਹੋਏ ਟਵੀਟੋ ਟਵੀਟ

TeamGlobalPunjab
1 Min Read

ਪਟਿਆਲਾ : ਨਿਹੰਗ ਸਿੰਘਾਂ ਵਲੋਂ ਪੁਲਿਸ ਤੇ ਕੀਤੇ ਗਏ ਹਮਲੇ ਨੇ ਸਿਆਸਤ ਗਰਮਾ ਦਿੱਤੀ ਹੈ ।  ਇਸ ਨੂੰ ਲੈ ਕੇ ਲਗਭਗ ਸਾਰੇ ਹੀ ਸਿਆਸਤਦਾਨ ਪ੍ਰਤੀਕਿਰਿਆ ਦੇ ਰਹੇ ਹਨ ।

ਸੁਖਬੀਰ ਬਾਦਲ

ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ ।ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਤੇ ਪ੍ਰਸਾਸ਼ਨ ਦਾ ਸਾਥ ਦੇਣਾ ਚਾਹੀਦਾ ਹੈ ।

ਦਲਜੀਤ ਸਿੰਘ ਚੀਮਾ

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਕਰਮਚਾਰੀ ਅਤੇ ਹੋਰ ਪਰਸਾਸ਼ਨਿਕ ਅਧਿਕਾਰੀ ਇਸ ਔਖੀ ਘੜੀ ਵਿੱਚ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ । ਲੋਕਾਂ ਨੂੰ ਇਸ ਵਿੱਚ ਪਰਸਾਸ਼ਨਿਕ ਅਧਿਕਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ।

ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ ।

Share This Article
Leave a Comment